Connect with us

Health

ਕਿਸੇ ਆਪਣੇ ਦੀ ਮੌਤ ਦੇ ਖ਼ਿਆਲ ਆਉਣੇ, ਖ਼ਤਰਨਾਕ ਬਿਮਾਰੀ; ਕੀ ਹੈ ਇਸਦਾ ਇਲਾਜ?

Published

on

ਕਿਸੇ ਆਪਣੇ ਦੀ ਮੌਤ ਦੇ ਖਿਆਲ ਆਉਣੇ ਅਤੇ Negative ਵਿਚਾਰਾਂ ਦਾ ਲਗਾਤਾਰ ਆਉਣਾ ਇੱਕ ਖ਼ਤਰਨਾਕ ਬਿਮਾਰੀ ਹੈ। ਇਸ ਬਿਮਾਰੀ ਦਾ ਨਾਮ ਹੈ Negative Neuronal Pattern. ਇਹ ਬਿਮਾਰੀ ਲੱਗਦੀ ਕਿਵੇਂ ਹੈ? ਅਤੇ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਇਸ ਲੇਖ ਵਿੱਚ ਇਸ ਬਾਰੇ ਮੈਡੀਕਲ ਸਾਇੰਸ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਬਿਮਾਰੀ ਲੱਗਦੀ ਕਿਵੇਂ ਹੈ? ਸਾਡੇ ਦਿਮਾਗ਼ ਵਿੱਚ ਖੁਸ਼ੀ ਦੇ ਤਿੰਨ ਰਸਾਇਣ ਹੁੰਦੈ ਹਨ Dopamine, Oxytocin ਅਤੇ Serotonin . ਸਭ ਤੋਂ ਅਹਿਮ ਅਤੇ ਜ਼ਰੂਰੀ ਹੁੰਦਾ ਹੈ,Serotonin ਇਸ ਰਸਾਇਣ ਦੇ ਪੱਧਰ ਦੇ ਘਟਨ ਨਾਲ ਸਾਡੇ brain ਦੇ neurons ਵਿੱਚ ਹਿਲਜੁਲ ਸ਼ੁਰੂ ਹੋ ਜਾਂਦੀ ਹੈ ਅਤੇ neuron ਦੇ ਅੰਦਰ inflammation (ਸੂਜਨ) ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਸਾਨੂੰ aciditiy Stress ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ brain ਵਿੱਚ toxins ਵਧਣ ਲਗਦੇ ਹਨ। ਇਸ ਮਗਰੋਂ over thinking ਲਗਾਤਾਰ ਚੱਲਣ ਲੱਗਦੀ ਹੈ ਜਿਸਨੂੰ ਰੋਕਣ ਦੀ ਕੋਸ਼ਿਸ਼ ਕਰਨ ਤੇ ਵੀ ਨਹੀਂ ਰੋਕਿਆ ਜਾ ਸਕਦਾ। ਇਹ over thinking ਜਲਦੀ ਹੀ Negative thinking ਵਿੱਚ ਬਦਲ ਜਾਂਦੀ ਹੈ। ਇਸ Negative thinking ਦੇ ਲਗਾਤਾਰ ਚੱਲਣ ਨਾਲ ਸਾਡੇ ਅੰਦਰ Negative Neuronal Pattern ਬਣਦਾ ਹੈ ਜੋ ਖ਼ਤਰਨਾਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ।

ਇਸ ਬਿਮਾਰੀ ਦੇ ਚੱਲਦਿਆਂ ਸਾਡੇ ਦਿਮਾਗ਼ ਵਿੱਚ ਬੁਰੇ ਬੁਰੇ ਵਿਚਾਰ ਆਉਣ ਲੱਗਦੇ ਹਨ। ਸਾਨੂੰ ਇੰਝ ਲੱਗਦਾ ਹੈ ਜਿਵੇਂ ਸਾਡਾ ਕੋਈ ਆਪਣਾ ਮਰ ਗਿਆ ਹੈ ਅਤੇ ਉਸਦੀ ਲਾਸ਼ ਵਿਹੜੇ ਵਿੱਚ ਪਈ ਹੈ ਜਾਂ ਇਹ ਖ਼ਿਆਲ ਆਉਂਦਾ ਹੈ ਕਿ ਮਰ ਜਾਵੇ। ਇਸ ਨਾਲ ਅਸੀਂ ਹੋਰ ਵੱਧ ਤਣਾਅ ਵਿੱਚ ਚਲੇ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਕੋਸਦੇ ਅਤੇ ਖ਼ੁਦ ਨੂੰ ਕਹਿੰਦੇ ਹਾਂ ਕਿ ਮੈਂ ਕਿੰਨਾ ਬੁਰਾ ਇਨਸਾਨ ਹਾਂ।guilt ਬਹੁਤ ਜ਼ਿਆਦਾ ਵਧ ਜਾਂਦਾ ਹੈ। ਜਦੋਂ ਵੀ ਅਸੀਂ ਵਿਹੜੇ ਵਿੱਚ ਜਾਂਦੇ ਸਾਨੂੰ ਉੱਥੇ ਲਾਸ਼ ਦਾ ਭੁਲੇਖਾ ਪੈਂਦਾ ਹੈ ਤੇ ਅਸੀਂ ਡਰਦੇ ਵਿਹੜੇ ਵਿੱਚ ਨਹੀਂ ਜਾਂਦੇ। ਇਹ ਬਿਮਾਰੀ ਸਾਨੂੰ ਡਿਪਰੈੱਸ਼ਨ ਵਿੱਚ ਲੈ ਜਾਂਦੀ ਹੈ। ਕਈ ਲੋਕ ਤਾਂ ਇਸ ਬਿਮਾਰੀ ਦੇ ਡਰਾਏ ਖੁਦਕੁਸ਼ੀ ਕਰਨ ਦੀ ਵੀ ਸੋਚਣ ਲੱਗ ਜਾਂਦੇ ਹਨ।

ਇਸ ਬਿਮਾਰੀ ਦਾ ਬਹੁਤ ਸੌਖਾ ਇਲਾਜ਼ ਹੈ ਤੇ ਇਹ ਇਲਾਜ ਤੁਸੀਂ ਖ਼ੁਦ ਵੀ ਕਰ ਸਕਦੇ ਹੋ। ਇਹ ਬਿਮਾਰੀ CBT ( Cognitive behavioral therapy) ਥੈਰਪੀ ਨਾਲ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਇਸ ਵਿੱਚ ਆਉਂਦੇ ਖ਼ਿਆਲਾਂ ਪ੍ਰਤੀ ਜਾਗਰੂਕ ਹੋਣਾ ਹੈ। ਜਦੋਂ ਕਿਸੇ ਦੇ ਮਰਨ ਦਾ ਖ਼ਿਆਲ ਆਉਂਦਾ ਹੈ ਤਾਂ ਉਸ ਤੋਂ ਡਰਨਾ ਨਹੀਂ ਸਗੋਂ ਧਿਆਨ ਨਾਲ ਵੇਖਣਾ ਹੈ ਅਤੇ ਉਸ ਵਿਹੜੇ ਵਿੱਚ ਜਾਣਾ ਹੈ ਜਿੱਥੇ ਲਾਸ਼ ਦਾ ਭੁਲੇਖਾ ਪੈਂਦਾ ਹੈ। ਇਸਦੇ ਨਾਲ ਹੀ ਇਹ ਸਮਝਣਾ ਹੈ ਕਿ ਇਹ ਨੈਗੇਟਿਵ ਖ਼ਿਆਲ ਹੈ ਅਸਲੀਅਤ ਨਹੀਂ ਹੈ। ਆਪਣੇ ਆਪ ਨੂੰ ਕੋਸਣਾ ਬਿਲਕੁੱਲ ਬੰਦ ਕਰ ਦੇਣਾ ਹੈ ਅਤੇ ਖ਼ੁਦ ਨੂੰ ਕਹਿਣਾ ਕਿ ਇਸ ਲਈ ਮੈਂ ਦੋਸ਼ੀ ਨਹੀਂ ਹਾਂ ਇਹ ਤਾਂ ਬਿਮਾਰੀ ਦੇ ਕਾਰਨ ਹੋ ਰਿਹਾ ਸੀ ਜੋ ਖ਼ਤਮ ਹੋ ਰਹੀ ਹੈ। ਇਹ ਅਭਿਆਸ ਲਗਾਤਾਰ ਕਰਦੇ ਰਹਿਣਾ ਹੈ, ਕੁੱਝ ਹੀ ਦਿਨਾਂ ਵਿੱਚ ਇਹ ਖ਼ਿਆਲ ਆਉਣੇ ਬੰਦ ਹੋ ਜਾਣਗੇ। ਇਸ ਦੌਰਾਨ ਧਿਆਨ ਅਤੇ ਯੋਗਾ ਵੀ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ brain ਵਿੱਚ Serotonin ਰਸਾਇਣ ਵੱਡੀ ਮਾਤਰਾ ਵਿੱਚ ਬਣਨਾ ਸ਼ੁਰੂ ਹੋ ਜਾਵੇਗਾ ਅਤੇ Negative Neuronal Pattern ਖ਼ਤਮ ਹੋ ਜਾਵੇਗਾ। ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਡਰ ਬਿਮਾਰੀ ਨੂੰ ਹੋਰ ਵਧਾਉਂਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ