Connect with us

Sports

BCCI ਦਾ IPL ਟੀਮਾਂ ਨੂੰ ਲੈ ਕੇ ਲਿਆ ਗਿਆ ਇਹ ਵੱਡਾ ਫ਼ੈਸਲਾ

Published

on

BCCI IPL

ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਇੰਡੀਅਨ ਪ੍ਰੀਮੀਅਰ  ਲੀਗ 2021 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਆਈ. ਪੀ. ਐਲ. ਟੀਮਾਂ ਲਈ ਭਾਰਤੀ ਟੀਮਾਂ ਲਈ ਭਾਰਤੀ ਟੀਮਾਂ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ‘ਤੇ ਕੁਝ ਸਮੇਂ ਲਈ ਰੋਕ ਲਾਉਣ ਦੀ ਤਿਆਰੀ ‘ਚ ਹੈ। ਇਹ ਜਾਣਕਾਰੀ ਆਈ. ਪੀ. ਐਲ. ਸ਼ੁਰੂ ਹੋਣ ਤੋਂ ਪਹਿਲਾ ਸਾਹਮਣੇ ਆਈ ਸੀ ਕਿ ਬੀ. ਸੀ. ਸੀ. ਆਈ. 2 ਨਵੀਆਂ ਟੀਮਾਂ ਦੇ ਟੈਂਡਰ ਜਾਰੀ ਕਰੇਗਾ ਜੋ ਆਈ. ਪੀ. ਐੱਲ 2022 ਜਾਂ 2023 ‘ਚ ਹਿੱਸਾ ਲੈਣਗੀਆਂ। ਨਵੀਆਂ ਆਈ. ਪੀ. ਐਲ. ਟੀਮਾਂ ਲਈ ਬੀ. ਸੀ. ਸੀ. ਆਈ ਨੇ ਮਈ 2021 ‘ਚ ਟੈਂਡਰ ਜਾਰੀ ਕਰਨ ਦਾ ਪਲਾਨ ਬਣਾਇਆ ਸੀ।ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਜੁਲਾਈ ਤਕ ਟਾਲ ਦਿੱਤਾ ਗਿਆ। ਬੀ.ਸੀ.ਸੀ.ਆਈ ਦੇ ਚੋਟੀ ਦੇ ਅਧਿਕਾਰੀਆਂ ‘ਚੋਂ ਇਕ ਦੇ ਹਵਾਲੇ ਤੋਂ ਕਿਹਾ ਗਿਆ ਕਿ ਬੋਰਡ ਵਰਤਮਾਨ ‘ਚ ਅਧੂਰੇ ਸੈਸ਼ਨ ਨੂੰ ਲੈ ਕੇ ਫ਼ਿਕਰਮੰਦ ਹੈ ਤੇ ਨਵੀਆਂ ਟੀਮਾਂ ‘ਤੇ ਕੋਈ ਚਰਚਾ ਨਹੀਂ ਹੋ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ 10 ਟੀਮਾਂ ਦਾ ਆਈ. ਪੀ. ਐੱਲ. ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ ਤੇ ਨਵੀਂ ਫ੍ਰੈਂਚਾਈਜ਼ੀ ਦੀ ਬੋਲੀ ਪ੍ਰਕਿਰਿਆ ਦਾ ਅੰਤਿਮ ਰੂਪ ਇਸ ਸਾਲ ਪੂਰਾ ਕਰ ਲਿਆ ਜਾਵੇਗਾ। ਟੀਮਾਂ ਨੂੰ ਆਖਰੀ ਰੂਪ ਦੇਣ ਤੋਂ ਬਾਅਦ, ਉਹ ਆਪਣਾ ਪਰਿਚਾਲਨ ਸ਼ੁਰੂ ਕਰ ਸਕਦੇ ਹਨ, ਜਿਸ ‘ਚ ਕਾਫ਼ੀ ਸਮਾਂ ਲਗਦਾ ਹੈ।