Punjab
ਸੜਕਾਂ ‘ਤੇ ਗੁਬਾਰੇ ਵੇਚਣ ਵਾਲੀ ਕੁੜੀ ਦੀ ਇਸ ਤਰ੍ਹਾਂ ਬਦਲੀ ਕਿਸਮਤ

ਮੋਹਾਲੀ: ਸੋਸ਼ਲ ਮੀਡੀਆ ਦੀ ਮਹੱਤਤਾ ਅੱਜ ਕੱਲ੍ਹ ਬਹੁਤ ਵਧ ਗਈ ਹੈ। ਸੋਸ਼ਲ ਮੀਡੀਆ ਰਾਤੋ-ਰਾਤ ਕਿਸੇ ਨੂੰ ਵੀ ਸਟਾਰ ਬਣਾ ਸਕਦਾ ਹੈ। ਅਜਿਹਾ ਹੀ ਕੁਝ ਗੁਬਾਰੇ ਵੇਚਣ ਵਾਲੇ ਕਿਸਬੂ ਨਾਲ ਹੋਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕਿਸਬੂ ਨੇ ਸ਼ਾਇਦ ਹੀ ਸੋਚਿਆ ਹੋਵੇਗਾ ਕਿ ਲੋਕ ਕਦੇ ਉਸ ਨੂੰ ਕਦੀ ਅੱਖਾਂ ‘ਤੇ ਬਠਾਉਣਗੇ।। ਕਿਸਬੂ ਦੇ ਮੇਕਓਵਰ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕਿਸਬੂ ਇੰਟਰਨੈੱਟ ‘ਤੇ ਕਾਫੀ ਛਾਅ ਗਈ ਹੈ। ਕਿਸਬੂ ਇੱਕ ਮੰਦਰ ਦੇ ਕੋਲ ਗੁਬਾਰੇ ਵੇਚ ਰਹੀ ਸੀ ਜਦੋਂ ਫੋਟੋਗ੍ਰਾਫਰ ਅਰਜੁਨ ਕ੍ਰਿਸ਼ਨਨ ਨੇ ਜਲਦੀ ਨਾਲ ਲੜਕੀ ਦੀਆਂ ਕੁਝ ਤਸਵੀਰਾਂ ਲਈਆਂ, ਜਿਨ੍ਹਾਂ ਵਿੱਚੋਂ ਇੱਕ ਉਸਨੇ ਬਾਅਦ ਵਿੱਚ ਇੰਸਟਾਗ੍ਰਾਮ ‘ਤੇ ਪੋਸਟ ਕੀਤੀ। ਇਹ ਫੋਟੋ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਕਿਸਬੂ ਹੁਣ ਮਾਡਲ ਬਣ ਗਈ ਹੈ।