Connect with us

India

ਕੰਗਨਾ ਰਣੌਤ ਦੇ ਟਵੀਟ ਦਾ ਇਸ ਬੇਬੇ ਨੇ ਦਿੱਤਾ ਜਵਾਬ

ਜਿਸ ਬਜ਼ੁਰਗ ਔਰਤ ਨੇ ਕੰਗਨਾ ਰਣੌਤ ਨੇ ਕੀਤਾ ਸੀ ਟਵੀਟ,ਉਹ ਔਰਤ ਆਈ ਸਾਹਮਣੇ,ਔਰਤ ਨੇ ਕਿਸਾਨਾਂ ਦੇ ਧਰਨੇ ਦੀ ਅਤੇ ਦੇਸ਼ ਸੇਵਾ ਦੀ ਕੀਤੀ ਗੱਲ

Published

on

ਕੰਗਨਾ ਰਣੌਤ ਨੂੰ ਪੰਜਾਬ ਦੀ ਬੇਬੇ ਵੱਲੋਂ ਕਰਾਰਾ ਜਵਾਬ

‘ਭਗਤ ਸਿੰਘ ਦੀ ਸੋਚ ‘ਤੇ ਚੱਲ ਰਹੇ ਨੇ ਕਿਸਾਨ’

‘ਜਾਇਦਾਦ ਵਾਲੇ ਬੰਦੇ 100 ਰੁਪਏ ‘ਤੇ ਨੀ ਡੁੱਲ੍ਹਦੇ’

ਸਰਗੁਣ ਮਹਿਤਾ ਦਾ ਕੰਗਨਾ ਨੂੰ ਰੀਟਵੀਟ 

1 ਦਸੰਬਰ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ ਤੇ ਹੁਣ ਵਿਵਾਦਾਂ ‘ਚ ਰਹਿਣ ਵਾਲੀ ਕੰਗਨਾ ਰਣੌਤ ਨੂੰ ਪੰਜਾਬ ਦੀ ਇਸ ਬੇਬੇ ਨੇ ਕਰਾਰਾ ਜਵਾਬ ਦਿੱਤਾ ਹੈ।ਕਿਸਾਨੀ ਅੰਦੋਲਨ ‘ਚ ਹਰ ਪੰਜਾਬੀ ਕਿਸਾਨ ਆਪਣਾ ਯੋਗਦਾਨ ਪਾ ਰਿਹਾ ਹੈ,ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੰਦੋਲਨ ‘ਚ ਹਿੱਸਾ ਪਾ ਰਹੇ ਹਨ।ਅਜਿਹੇ ਵਿੱਚ ਪੰਜਾਬ ਦੀ ਇਸ ਔਰਤ ਦੀ ਫੋਟੋ ਕੰਗਨਾ ਰਣੌਤ ਵੱਲੋਂ ਸ਼ੇਅਰ ਕੀਤੀ ਗਈ ਸੀ ਜਿਸ ‘ਤੇ ਕੰਗਨਾ ਨੇ ਬੇਹੁਦਾ ਤੇ ਵਿਵਾਦਿਤ ਟਿੱਪਣੀ ਕੀਤੀ ਸੀ।ਕੰਗਨਾ ਨੇ ਦੋ ਫੋਟੋਆਂ ਸ਼ੇਅਰ ਕੀਤੀਆਂ ਸੀ ਇੱਕ ਸ਼ਾਹੀਨ ਬਾਗ ‘ਚ ਹੋਏ ਅੰਦੋਲਨ ਦੀ ਤੇ ਇੱਕ ਹੁਣ ਦੇ ਕਿਸਾਨੀ ਅੰਦੋਲਨ ਦੀ ।ਦੋਵੇਂ ਫੋਟੋਆਂ ‘ਚ ਬਜ਼ੁਰਗ ਔਰਤਾਂ ਸਨ ਤੇ ਕੰਗਨਾ ਨੇ ਲਿਖਿਆ ਸੀ ਕਿ ਦੋਵੇਂ ਔਰਤਾਂ 100-100 ਰੁਪਏ ਤੇ ਲਿਆਂਦੀਆ ਗਈਆਂ ਹਨ। ਕੰਗਨਾ ਦੇ ਇਸ ਟਵੀਟ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।ਤੇ ਹੁਣ ਪੰਜਾਬ ਦੀ ਇਸ ਬੇਬੇ ਨੇ ਵੀ ਕੰਗਨਾ ਨੂੰ ਚੰਗੀਆਂ ਸੁਣਾਈਆਂ। 
ਇਹ ਬਜ਼ੁਰਗ ਔਰਤ ਜੋ ਬਠਿੰਡਾ ਜ਼ਿਲ੍ਹਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ,ਜਿਸਦੀ ਤਸਵੀਰ ਕੰਗਨਾ ਰਣੌਤ ਵੱਲੋਂ ਸ਼ੇਅਰ ਕੀਤੀ ਗਈ ਸੀ।ਇਸ ਬਜ਼ੁਰਗ ਔਰਤ ਨੇ ਕਿਹਾ ਭਗਤ ਸਿੰਘ ਵਰਗੇ ਯੋਧਿਆਂ ਨੇ ਦੇਸ਼ ਦੀ ਸੇਵਾ ਕੀਤੀ ਸੀ ਅਤੇ ਉਹ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਦੇਸ਼ ਸੇਵਾ ਲਈ ਗਈ ਸੀ। ਆਪਣੇ ਹੱਕਾਂ ਲਈ ਕਿਸਾਨਾਂ ਦੇ ਧਰਨੇ ‘ਤੇ ਗਈ ਸੀ। ਔਰਤ ਨੇ ਕਿਹਾ ਕਿ ਜੋ ਉਸਦੀ ਫੋਟੋ ਸ਼ੇਅਰ ਕੀਤੀ ਗਈ ਹੈ ਉਹ ਸੰਗਤ ਮੰਡੀ ਬਠਿੰਡਾ ਜ਼ਿਲ੍ਹਾ ਪੈਟਰੋਲ ਪੰਪ ਦੇ ਇੱਕ ਧਰਨੇ ਦੀ ਹੈ ਅਤੇ ਕਿਹਾ ਅਸੀਂ ਜਾਇਦਾਦਾਂ ਵਾਲੇ ਹਾਂ ਸਾਨੂੰ ਕੀ ਲੋੜ ਪਈ 100-100 ਰੁਪਏ ਦੀ,ਖੇਤੀ ਕਰਨੀ ਬਹੁਤ ਔਖੀ ਹੈ,ਮੈਂ ਖੁਦ ਸਬਜ਼ੀਆਂ ਬੀਜਦੀ ਹਾਂ।ਮੈਂ ਕਿਸਾਨੀ ਕਰਕੇ ਹੀ ਧਰਨੇ ‘ਤੇ ਗਈ ਹਾਂ ਅਤੇ ਹੁਣ ਦਿੱਲੀ ਜਾਣ ਲਈ ਵੀ ਤਿਆਰ ਹਾਂ।  
ਸੋ ਇਹ ਹੈ ਪੰਜਾਬੀਆਂ ਦਾ ਜਜ਼ਬਾ,ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜੋਸ਼ ਭਰਿਆ ਹੋਇਆ ਹੈ।ਕਿਰਸਾਨੀ ਨਾਲ ਜੁੜਿਆ ਹਰ ਸ਼ਖਸ ਆਪਣੇ ਭਵਿੱਖ ਨੂੰ ਬਚਾਉਣ ਲਈ ਇਸ ਅੰਦੋਲਨ ‘ਚ ਹਿੱਸਾ ਲੈ ਰਿਹਾ ਹੈ।ਦੇਸ਼ ਦੀ ਸੇਵਾ ‘ਚ ਕੁਰਬਾਨੀਆਂ ਦੇਣ ਵਾਲੇ ਭਗਤ ਸਿੰਘ ਵਰਗੇ ਸੂਰਮਿਆਂ ਦੀ ਸੋਚ ਤੇ ਅੱਜ ਹਰ ਕਿਸਾਨ ਚੱਲ ਰਿਹਾ ਜਿਸਨੇ ਹਮੇਸ਼ਾਂ ਹੱਕਾਂ ਦੀ ਲੜਾਈ ਲੜੀ ਤੇ ਇਹ ਲੜਾਈ ਵੀ ਕਿਸਾਨ ਆਪਣੇ ਹੱਕ ਲੈਣ ਲਈ ਲੜ ਰਹੇ ਹਨ। ਦੂਜੇ ਪਾਸੇ ਕੰਗਨਾ ਵਰਗੇ ਕਲਾਕਾਰਾਂ ਨੂੰ ਇਹ ਅੰਦੋਲਨ ਮਹਿਜ਼ ਇਕ ਡਰਾਮਾ ਲੱਗ ਰਿਹਾ।ਕੰਗਨਾ ਦੀ ਇਸ ਬੇਹੁਦਾ ਟਿੱਪਣੀ ਨੇ ਕਿਸਾਨਾਂ ਦੇ ਜਜ਼ਾਬਾਤਾਂ ਨੂੰ ਸੱੱਟ ਮਾਰੀ ਹੈ ਜਿਸਦਾ ਖਾਮਿਆਜ਼ਾ ਕੰਗਨਾ ਨੂੰ ਭੁਗਤਣਾ ਪੈ ਰਿਹਾ ਹੈ। ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਕੰਗਨਾ ਨੂੰ ਆੜੇ ਹੱਥੀ ਲੈ ਰਹੇ ਹਨ।
ਕੰਗਨਾ ਦੇ ਇਸ ਟਵੀਟ ਅਤੇ ਟਿੱਪਣੀ ‘ਤੇ ਪਾਲੀਵੁੱਡ ਅਤੇ ਬਾਲੀਵੁੱਡ ਅਦਕਾਰਾ ਸਰਗੁਣ ਮਹਿਤਾ ਨੇ ਵੀ ਕਰਾਰਾ ਜਵਾਬ ਦਿੱਤਾ ਹੈ ਕਿ ਇਹ ਲੋਕ ਤੁਹਾਡੇ ਵਾਂਗ ਬੇਵਜਾ ਨਹੀਂ ਬੋਲ ਰਹੇ ਆਪਣੇ ਹੱਕਾਂ ਲਈ ਬੋਲ ਰਹੇ ਹਨ।