Connect with us

Punjab

ਚੋਣ ਰੈਲੀਆਂ ਵਿਚ ਹਜਾਰ ਤੌ ਲੌਕਾ ਨੂੰ ਛੁਟ, ਠੇਕੇ ਖੁੱਲੇ, ਧਾਰਮਿਕ ਸਥਾਨ ਖੁਲੇ ਪਰ ਛੋਟੇ ਬਚਿਆ ਦੇ ਸਕੂਲ ਬੰਦ ਕਿਉ ਸਕੂਲਾਂ ਦੇ ਨਾਮ ਤੇ ਰਾਜਨੀਤੀ ਬੰਦ ਕਰੇ ਸਰਕਾਰ

Published

on

ਅੰਮ੍ਰਿਤਸਰ: ਪੰਜਾਬ ਸਰਕਾਰ ਵਲੌ 7 ਫਰਵਰੀ ਤੌ ਛੇਵੀਂ ਤੌ ਬਾਰ੍ਹਵੀਂ ਕਲਾਸ ਤਕ ਸਕੂਲ ਖੌਲਣ ਦੇ ਫੈਸਲੇ ਤੇ ਭੜਕੇ ਰਾਸਾ ਸਕੂਲ ਐਸ਼ੌਸਿਏਸਨ ਦੇ ਔਹਦੇਦਾਰਾ ਵਲੌ ਸਕੂਲ ਸਟਾਫ, ਸਕੂਲ ਵੈਨ ਡਰਾਇਵਰ ਅਤੇ ਹੋਰ ਸਟਾਫ ਦੇ ਨਾਲ ਸਾਰੇ ਸਕੂਲਾਂ ਨੇ ਮਿਲ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਬਿਆਸ ਪੁਲ ਤੇ ਜਾਮ ਕਰ ਰੌਸ਼ ਪ੍ਰਦਰਸ਼ਨ ਕੀਤਾ ਗਿਆ।ਜਿਸਦੇ ਚਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ ਐਸ ਪੀ ਵਲੌ ਇਸ ਧਰਨੇ ਨੂੰ ਸਰਕਾਰ ਤਕ ਗਲ ਪਹੁੰਚਾਉਣ  ਦਾ ਆਸ਼ਵਾਸ਼ਨ ਦੇ ਇਸ ਧਰਨੇ ਨੂੰ ਚੁਕਾਈਆ ਗਿਆ।ਇਸ ਮੌਕੇ ਗਲਬਾਤ ਕਰਦਿਆਂ ਰਾਸਾ ਦੇ ਚੇਅਰਮੈਨ ਅਤੇ ਲੀਗਲ ਅਡਵਾਇਜਰ ਹਰਪਾਲ ਸਿੰਘ ਯੂ ਕੇ ਅਤੇ ਸਾਥਿਆ ਨੇ ਦਸਿਆ ਕਿ ਪੰਜਾਬ ਸਰਕਾਰ ਵਲੌ ਕਰੋਨਾ ਮਹਾਮਾਰੀ ਦੇ ਨਾਮ ਤੇ ਪਿਛਲੇ ਲੰਮੇ ਸਮੇ ਤੌ ਸਕੂਲ ਬੰਦ ਰਖੇ ਗਏ ਹਨ ਜਿਸ ਨਾਲ ਬਚਿਆ ਦਾ ਭਵਿਖ ਦਾਅ ਤੇ ਲਗਿਆ ਹੋਇਆ ਪਰ ਸਰਕਾਰ ਆਪਣੀ ਸਿਆਸੀ ਰੈਲੀਆਂ ਵਿਚ ਹਜਾਰਾਂ ਦੀ ਗਿਣਤੀ ਵਿੱਚ ਲੌਕਾ ਦਾ ਇਕੱਠ ਕਰ ਰਹੀ ਹੈ ਜਿਥੇ ਕਰੋਨਾ ਦੇ ਕੋਈ ਅਸਰ ਨਹੀ ਪਰ ਜੇਕਰ ਸਕੂਲਾ ਵਿਚ ਬਚੇ ਪੜਣ ਆਉਣ ਤੇ ਕਰੋਨਾ ਦੇ ਡਰ ਨਾਲ ਸਕੂਲ ਬੰਦ ਰਖੇ ਜਾਦੇ ਹਨ ਸਰਕਾਰ ਦੀ ਅਜਿਹੀ ਦੋਹਰੀ ਨੀਤੀ ਤੌ ਤੰਗ ਆ ਅਸੀ ਬਿਆਸ ਪੁਲ ਤੇ ਜਾਮ ਲਗਾ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਸੰਬਧੀ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਪੁਲਿਸ ਵਲੌ ਇਹ ਧਰਨਾ ਆਸ਼ਵਾਸ਼ਨ ਦੇ ਚੁਕਾਈਆ ਗਿਆ ਹੈ ਜੇਕਰ ਸਰਕਾਰ ਨੇ ਸਾਡੀਆ ਮੰਗਾ ਨੂੰ ਨਜਰ ਅੰਦਾਜ ਕੀਤਾ ਤਾ ਫਿਰ ਅਸੀ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ।