Connect with us

Politics

ਪੰਜਾਬ ਦੇ ਤਿੰਨ ਵੱਡੇ ਜ਼ਿਲ੍ਹਿਆਂ ਵਿੱਚ ਕਰਫਿਊ ਦਾ ਐਲਾਨ

ਪੰਜਾਬ ਦੇ ਤਿੰਨ ਵੱਡੇ ਜ਼ਿਲ੍ਹਿਆਂ ਵਿੱਚ ਕਰਫਿਊ ਦਾ ਐਲਾਨ

Published

on

ਕੋਰੋਨਾ ਕਾਰਨ ਤਿੰਨ ਵੱਡੇ ਜ਼ਿਲ੍ਹਿਆਂ ਵਿੱਚ ਹੋਈ ਸਖ਼ਤੀ 
ਅੱਜ ਰਾਤ ਤੋਂ ਕਰਫਿਊ ਦਾ ਐਲਾਨ
ਮਾਸਕ ਨਾ ਪਹਿਨਣ ਵਾਲਿਆਂ ਨੂੰ 1 ਘੰਟੇ ਵੱਖਰੀ ਤਰ੍ਹਾਂ ਦੀ ਸਜ਼ਾ  
 ਸੂਬੇ ਵਿੱਚ ਕੇਸਾਂ ਦੀ ਗਿਣਤੀ 20,891 ਤੋਂ ਪਾਰ 
ਸ਼ਰਾਬ ਕਾਂਡ ਜਾਂਚ ਤਿੰਨ ਹਫਤਿਆਂ ਵਿੱਚ-ਵਿੱਚ ਮੁਕੰਮਲ ਹੋਵੇਗੀ 
ਲੋਕਾਂ ਦੇ ਸਵਾਲ ਕੈਪਟਨ ਦੇ ਜਵਾਬ 

                         
ਚੰਡੀਗੜ, 8 ਅਗਸਤ :ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਸ਼ਨਿਚਰਵਾਰ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਵੱਡੇ ਸ਼ਹਿਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਮਾਰੀ ਦੇ ਇਲਾਜ ਲਈ ਚੰਗੀ ਪ੍ਰਬੰਧਨ ਯੋਜਨਾ ਤਿਆਰ ਕਰਨ ਦੇ ਵੀ ਹੁਕਮ ਦਿੱਤੇ।
ਵੀਰਵਾਰ ਨੂੰ 1050 ਕੇਸ ਹੋਰ ਆਉਣ ਨਾਲ ਸੂਬੇ ਵਿੱਚ ਕੇਸਾਂ ਦੀ ਗਿਣਤੀ 20,891 ਤੋਂ ਪਾਰ ਕਰ ਗਈ ਹੈ। ਮੁੱਖ ਮੰਤਰੀ ਨੇ ਲਾਜ਼ਮੀ ਤੌਰ ’ਤੇ ਮਾਸਕ ਪਾਉਣ ਦੇ ਅਮਲ ਲਈ ਇਕ ਹਫ਼ਤੇ ਦੇ ਟਰਾਇਲ ਦਾ ਵੀ ਐਲਾਨ ਕੀਤਾ ਜਿਸ ਤਹਿਤ ਮਾਸਕ ਪਹਿਨਣ ਦੇ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ’ਤੇ ਹੀ ਇਕ ਘੰਟਾ ਮਾਸਕ ਪਹਿਨ ਕੇ ਖੜਨਾ ਪਵੇਗਾ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਉਲੰਘਣਾ ਕਰਨ ਵਾਲਿਆਂ ਨੂੰ ਅਹਿਸਾਸ ਕਰਵਾਏ ਜਾਣ ਨਾਲ ਇਸ ਸਬੰਧੀ ਉਲੰਘਣਾ ਨੂੰ ਰੋਕਣ ਵਿੱਚ ਸਫਲਤਾ ਮਿਲ ਸਕਦੀ ਹੈ ਜਦਕਿ ਇਹ ਗਿਣਤੀ ਹੁਣ 3.82 ਲੱਖ ਨੂੰ ਪਾਰ ਕਰ ਗਈ ਹੈ।
                
ਫੇਸਬੁੱਕ ’ਤੇ ਲਾਈਵ ਹਫ਼ਾਤਵਰੀ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਨੂੰ ਇਸ ਵਾਰ ਇਕ ਦਿਨ ਅਗਾਊਂ ਕੀਤਾ ਗਿਆ ਤਾਂ ਕਿ ਮੁੱਖ ਮੰਤਰੀ ਤਰਨਤਾਰਨ ਜਿਲ੍ਹੇ ਵਿੱਚ ਨਕਲੀ ਸ਼ਰਾਬ ਦੁਖਾਂਤ ਦੇ ਪੀੜਤਾਂ ਨੂੰ ਮਿਲਣ ਲਈ ਅੱਜ ਕੀਤੇ ਆਪਣੇ ਦੌਰੇ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਣ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਆਪ ਦਾ ਛੇਤੀ ਟੈਸਟ ਕਰਵਾਉਣ ਅਤੇ ਢੁਕਵੇਂ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ। ਉਨਾਂ ਨੇ ਲੋਕਾਂ ਨੂੰ ਸਿੱਧੇ ਪ੍ਰਾਈਵੇਟ ਹਸਪਤਾਲਾਂ ਵੱਲ ਵੀ ਨਾ ਭੱਜਣ ਦੀ ਅਪੀਲ ਕੀਤੀ ਕਿਉਂ ਜੋ ਸਰਕਾਰੀ ਹਸਪਤਾਲਾਂ ਵਿੱਚ ਵੀ ਬਿਹਤਰ ਇਲਾਜ ਉਪਲਬਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੈਸਟਿੰਗ ਦੀਆਂ ਢੁਕਵੀਆਂ ਸੁਵਿਧਾਵਾਂ ਮੌਜੂਦਾ ਹਨ ਅਤੇ ਚਾਰ ਹੋਰ ਟੈਸਟਿੰਗ ਲੈਬਜ਼ ਸੋਮਵਾਰ ਤੋਂ ਕਾਰਜਸ਼ੀਲ ਹੋ ਜਾਣਗੀਆਂ। ਟੈਸਟਿੰਗ ਅਤੇ ਇਲਾਜ ਲਈ ਦੇਰੀ ਹੋਣ ਨਾਲ ਕੋਵਿਡ ਦੀਆਂ ਮੌਤਾਂ ਦੀ ਗਿਣਤੀ ਵਧਣ ਨੂੰ ਮੁੱਖ ਕਾਰਨ ਦੱਸਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਬੀਤੇ ਦਿਨ 26 ਵਿਅਕਤੀਆਂ ਦੀ ਮੌਤ ਹੋ ਗਈ ਜਿਸ ਨਾਲ ਮੌਤਾਂ ਦੀ ਗਿਣਤੀ 517 (2.47 ਫੀਸਦੀ) ਤੱਕ ਪਹੁੰਚ ਗਈ ਹੈ।
ਮੁੱਖ ਮੰਤਰੀ ਨੇ ਸੂਬੇ ਵਿੱਚ ਕੋਵਿਡ ਦੀ ਲਾਗ ਅਤੇ ਪਾਜ਼ੀਟਿਵ ਕੇਸਾਂ ਦੇ ਵਾਧੇ ’ਤੇ ਫਿਕਰਮੰਦੀ ਜ਼ਾਹਿਰ ਕੀਤੀ ਜੋ ਪਿਛਲੇ ਇਕ ਹਫ਼ਤੇ ਵਿੱਚ ਲਏ ਸੈਂਪਲਾਂ ਵਿੱਚੋਂ 8.50 ਫੀਸਦੀ ਅਜਿਹੇ ਕੇਸ ਪਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ ਦਾ ਸਿਖਰ ਅਗਸਤ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਆਉਣ ਦੀ ਸੰਭਾਵਨਾ ਹੈ ਜਿਸ ਕਰਕੇ ਰੋਜ਼ਾਨਾ ਕੇਸ ਵਧਣ ਦੀ ਗਿਣਤੀ ਦੇ ਸਿਖਰ ਦਾ ਵੀ ਕਿਆਸ ਨਹੀਂ ਲਾਇਆ ਜਾ ਸਕਦੀ। ਹਾਲ ਹੀ ਵਿੱਚ ਬਠਿੰਡਾ, ਬਰਨਾਲਾ, ਫਿਰੋਜ਼ਪੁਰ ਵਰਗੇ ਜ਼ਿਲਿਆਂ ਵਿੱਚ ਵੀ ਕੇਸ ਵਧਣ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਇਸ ਸਥਿਤੀ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ। ਉਨਾਂ ਨੇ ਲੋਕਾਂ ਨੂੰ ਇਸ ਔਖੀ ਸਥਿਤੀ ਵਿੱਚ ਤਕੜੇ ਹੋ ਕੇ ਰਹਿਣ ਅਤੇ ਬਿਮਾਰੀ ਦਾ ਮਜ਼ਬੂਤੀ ਤੇ ਦਿ੍ਰੜਤਾ ਨਾਲ ਸਾਹਮਣਾ ਕਰਨ ਦੀ ਅਪੀਲ ਵੀ ਕੀਤੀ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਗੈਰ-ਕੋਵਿਡ ਮਰੀਜ਼ ਡਾ. ਪਰਵਿੰਦਰ ਦੀ ਮੌਤ ਦੇ ਮਾਮਲੇ ਵਿੱਚ ਉਪ ਕੁਲਪਤੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਕਿਉਂ ਜੋ ਡਾਕਟਰਾਂ ਨੇ ਫਾਈਲ ਦਾ ਕੰਮ ਮੁਕੰਮਲ ਹੋਣ ਅਤੇ ਕੋਵਿਡ ਦੀ ਰਿਪੋਰਟ ਆਉਣ ਤੱਕ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਉਹ ਸਾਹ ਔਖਾ ਆਉਣ ਦੀ ਤਕਲੀਫ ਨਾਲ ਜੂਝ ਰਿਹਾ ਸੀ। ਮ੍ਰਿਤਕ ਪਤਨੀ ਡਾ. ਨੀਤਾ ਪਾਂਡੂ ਜੋ ਅਬੋਹਰ ਤੋਂ ਹਨ, ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਮਰੀਜ਼ਾਂ ਦਾ ਇਲਾਜ ਹਰ ਸੂਰਤ ਵਿੱਚ ਹੋਣਾ ਚਾਹੀਦਾ ਸੀ। ਉਨਾਂ ਕਿਹਾ ਕਿ ਗੈਰ -ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨਾਂ ਵੱਲੋਂ ਤਰਨਤਾਰਨ ਵਿੱਚ ਪਹਿਲਾਂ ਕੀਤੇ ਐਲਾਨਾ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਜਿਨਾਂ ਵਿੱਚ ਐਕਸਗ੍ਰੇਸ਼ੀਆ ਸਹਾਇਤਾ ਵਿਚ ਵਾਧੇ ਤੋਂ ਇਲਾਵਾ ਮਾਮਲੇ ਦੀ ਢੁੱਕਵੀਂ ਤੇ ਤੇਜ਼ ਕਾਨੂੰਨੀ ਪ੍ਰਕਿਰਿਆ ਲਈ ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਦੀ ਨਿਯੁਕਤੀ ਅਤੇ ਵਾਰ-ਵਾਰ ਕਾਨੂੰਨ ਤੋੜਨ ਵਾਲਿਆਂ ਖਿਲਾਫ ਸ਼ਿਕੰਜਾ ਕਸਣ ਲਈ ਆਬਕਾਰੀ ਐਕਟ ਵਿੱਚ ਸੋਧ  ਦੇ ਫੈਸਲੇ ਸ਼ਾਮਿਲ ਹਨ। ਉਨਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਦੁਖਾਂਤਕ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਤਿੰਨ ਹਫਤਿਆਂ ਵਿੱਚ-ਵਿੱਚ ਮੁਕੰਮਲ ਹੋਵੇਗੀ ਅਤੇ ਇਸ ਵਿੱਚ ਮਿਲੀਭੁਗਤ ਵਾਲੇ ਸਾਰਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।
  ਤਰਨਤਾਰਨ ਦੇ ਵਾਸੀ ਵੱਲੋਂ ਕੀਤੇ ਸਵਾਲ ਕਿ ਨਕਲੀ ਸ਼ਰਾਬ ਦੁਖਾਂਤ  ਦੇ ਪੀੜਤ ਪਰਿਵਾਰਾਂ ਵੱਲੋਂ ਉਨਾਂ ਨੂੰ ਮਿਲਣ ਸਮੇਂ ਕੀ ਦੱਸਿਆ ਗਿਆ ਦੇ ਜਵਾਬ ਵਿੱਚ ਮੁੱਖ  ਮੰਤਰੀ ਨੇ ਕਿਹਾ ਕਿ ਪਰਿਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਸਜ਼ਾ ਚਾਹੁੰਦੇ ਹਨ। ਭਾਵੇਂ ਪੀੜਤ  ਪਰਿਵਾਰਾਂ ਵੱਲੋਂ ਇਹ ਮੰਗ ਨਹੀਂ ਕੀਤੀ ਗਈ ਪਰ ਉਨਾਂ ਵੱਲੋਂ ਵਿੱਤੀ ਸਹਾਇਤਾ  ਦਾ  ਐਲਾਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਉਨਾਂ ਨੂੰ ਜਿਸ ਚੀਜ਼ ਦੀ  ਵੀ ਜ਼ਰੂਰਤ ਹੋਵੇ ਉਹ ਮੁਹੱਈਆ ਕਰਵਾਈ ਜਾਵੇ ਭਾਵੇਂ ਨੌਕਰੀਆਂ ਹੋਣ ਜਾਂ ਘਰਾਂ ਦੀ ਹਾਲਤ ਵਿੱਚ ਸੁਧਾਰ । ਉਨਾਂ ਕਿਹਾ ਕਿ, ‘‘ਅਸੀਂ ਪੀੜਤ ਪਰਿਵਾਰਾਂ ਲਈ ਵਿੱਤੀ ਸਹਾਇਤਾ ਤੋਂ ਵੀ ਵਧਕੇ ਸੋਚ ਰਹੇ ਹਾਂ
Continue Reading
Click to comment

Leave a Reply

Your email address will not be published. Required fields are marked *