Punjab
ਪੈਸਿਆਂ ਪਿੱਛੇ ਪੰਜਾਬ ਪੁਲਿਸ ਰਾਹਗੀਰਾਂ ਨਾਲ ਭੀੜੀ, ਫਿਰ ਰਾਹਗੀਰਾਂ ਨੇ ਵੀ ਮੂੰਹ ‘ਤੇ ਮਾਰੇ ਪੈਸੇ
ਹੁਸ਼ਿਆਰਪੁਰ, 17 ਜੂਨ ( ਸਤਪਾਲ ਰਤਨ): ਲਾਕਡਾਉਨ ਦੌਰਾਨ ਪੰਜਾਬ ਪੁਲਿਸ ਦੇ ਕਈ ਚਿਹਰੇ ਸਾਹਮਣੇ ਆਏ ਹਨ। ਕਈ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਡਿਊਟੀ ਤੋਂ ਵੀ ਵੱਧ ਕੰਮ ਕਰ ਲੋਕਾਂ ਦਾ ਦਿੱਲ ਜਿੱਤ ਲਿਆ ਤੇ ਕਈਆਂ ਪੁਲਿਸ ਮੁਲਾਜ਼ਮਾਂ ਵਲੋਂ ਵਰਦੀ ਦਾ ਗ਼ਲਤ ਇਸਤੇਮਾਲ ਕਰ ਪੁਲਿਸ ਦਾ ਨਾਂਅ ਵੀ ਖ਼ਰਾਬ ਕਰਦੇ ਦੇਖਿਆ ਗਿਆ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਪੈਂਦੇ ਪਿੰਡ ਟੇਰਕਿਅਣਾ ਤੋਂ ਆਇਆ ਹੈ। ਇਥੇ ਦੋ ਰਾਹਗੀਰਾਂ ਨੂੰ ਜਾਂਦੇ ਵੇਲੇ ਤਿੰਨ ਪੁਲਿਸ ਮੁਲਾਜ਼ਮਾਂ ਵੱਲੋਂ ਜੋ ਕਿ ਸ਼ਰਾਬ ਦੇ ਨਸ਼ੇ ਚ ਸੀ ਤਿੰਨ ਰਾਹਗੀਰਾਂ ਨੂੰ ਫੜ ਲਿਆ ਅਤੇ ਉਨ੍ਹਾਂ ਤੋਂ 6520 ਨਕਦ ਖੋਹ ਲਏ। ਫਿਰ 200 ਨਕਦ ਓਹਨਾ ਰਾਹਗੀਰਾਂ ਨੂੰ ਵਾਪਸ ਮੋੜ ਦਿੱਤੇ। ਜਿਸਤੋਂ ਬਾਅਦ ਰਾਹਗੀਰਾਂ ਵਲੋਂ 200 ਰੁਪਏ ਸੁੱਟ ਦਿਤੇ ਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਇਹ ਵੀ ਰੱਖ ਲਵੋ ਇਸ ਉਤੇ ਪੁਲਿਸ ਮਿਲਾਜ਼ਮ ਭੜਕ ਗਏ ਅਤੇ ਓਹਨਾ ਨੇ ਰਾਹਗੀਰਾਂ ਦੀ ਕੁਟਾਈ ਕਰ ਦਿਤੀ।
ਰਾਹਗੀਰਾਂ ਵੱਲੋਂ ਇਸਦੀ ਖ਼ਬਰ ਸਰਪੰਚ ਨੂੰ ਦਿਤੀ ਗਈ ਜਿਸਤੋਂ ਬਾਅਦ ਭੀੜ ਦੇ ਦੋਵੇਂ ਵਸਨੀਕ ਇਕੱਠੇ ਹੋਏ, ਵਰਦੀਧਾਰੀ ਆਦਮੀ ਮੌਕੇ ਤੋਂ ਭੱਜ ਗਏ, ਤੇ ਇੱਕ ਪੁਲਿਸ ਮੁਲਾਜ਼ਮ ਨੂੰ ਫੱੜ ਲਿਆ ਗਿਆ। ਇਹਨਾਂ ਮੁਲਾਜ਼ਮਾ ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਵਿੱਚੋ ਇੱਕ ਮੁਲਾਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਦੋ ਪੁਲਿਸ ਮੁਲਾਜ਼ਮ ਫਰਾਰ ਹਨ।