Punjab
ਗੈਰ ਕਾਨੂੰਨੀ ਲਿੰਗ ਜਾਂਚ ਕਰ ਰਹੇ ਕਲੀਨਿਕ ਦਾ ਕੀਤਾ ਪਰਦਾ ਫਾਸ਼
ਗੈਰ ਕਾਨੂੰਨੀ ਤੋਰ ਤੇ ਲਿੰਗ ਜਾਂਚ ਕਰ ਰਹੇ ਕਲੀਨਿਕਾਂ ਤੇ ਸ਼ਿਕੰਜਾ ਕਸਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਗੈਰ ਕਾਨੂੰਨੀ ਤੋਂ ਤੇ ਚੱਲ ਰਹੇ ਲਿੰਗ ਜਾਂਚ ਕਲੀਨਿਕ ਦਾ ਪਰਦਾਫਾਸ ਹੋਇਆ ਹੈ । ਇਸ ਮੌਕੇ ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆਂ ਕਿ ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਕੀਤੀ ਗਈ ਰੇਡ ਵਿੱਚ ਹਸਪਤਾਲ ਦੇ ਮਾਲਕ ਵੱਲੋ ਲਿੰਗ ਜਾਂਚ ਕਰਨ ਬਦਲੇ ਫਰਜੀ ਮਰੀਜ਼ ਤੋਂ ਲਏ 25,000/-ਰੂਪੇ ਵਿਚੋਂ 7,000/-ਰੂਪੇ ਜੋ ਕਿ ਨੰਬਰੀ ਨੋਟ ਸਨ ਏਜੰਟ ਤੋਂ ਮੌਕੇ ਤੇ ਟੀਮ ਵੱਲੋ ਬਰਾਮਦ ਕਰ ਲਏ ਗਏ। ਜਦਕਿ ਲਿੰਗ ਜਾਂਚ ਕਰਨ ਵਾਲੀ ਮਹਿਲਾ ਡਾਕਟਰ ਅਲਟਰਾਸਾਉਂਡ ਮਸ਼ੀਨ ਅਤੇ ਸਮੇਤ ਪੈਸੇ ਲੈਕੇ ਮੋਕੇ ਤੋਂ ਫਰਾਰ ਹੋ ਗਈ। ਉਨਾਂ ਦੱਸਿਆਂ ਕਿ ਟੀਮ ਵੱਲੋ ਹਸਪਤਾਲ ਦੀ ਮੋਕੇ ਤੇ ਕੀਤੀ ਗਈ ਪੜਤਾਲ ਦੋਰਾਨ ਹਸਪਤਾਲ ਵਿਚੋਂ ਗੈਰ ਕਾਨੂੰਨੀ ਗਰਭਪਾਤ ਕਰਨ ਦੇ ਅੋਜਾਰ ਪ੍ਰਾਪਤ ਹੋਏ ਅਤੇ ਇਸ ਤੋਂ ਇਲਾਵਾ ਨਸ਼ੇ ਦੇ ਤੋਰ ਤੇ ਵਰਤੀਆ ਜਾਣ ਵਾਲੀਆਂ 1170 ਗੋਲੀਆਂ ਟਰੈਮਾਡੋਲ ਵੀ ਮੋਕੇ ਤੇ ਟੀਮ ਵਲੋ ਬਰਾਮਦ ਕੀਤੀਆ ਗਈਆਂ।