Connect with us

India

CBSE Board Exam: ਅੱਜ ਸ਼ਾਮ 5 ਵਜੇ ਜਾਰੀ ਹੋਵੇਗੀ 10ਵੀਂ ਤੇ 12ਵੀਂ ਪ੍ਰੀਖਿਆ ਦੀ ਡੇਟ ਸ਼ੀਟ

Published

on


ਨਵੀਂ ਦਿੱਲੀ,16 ਮਈ: ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਦੀ ਡੇਟ ਸ਼ੀਟ ਅੱਜ ਭਾਵ ਸ਼ਨੀਵਾਰ ਨੂੰ ਸ਼ਾਮ 5 ਵਜੇ ਜਾਰੀ ਹੋਵੇਗੀ। ਇਸ ਦੀ ਜਾਣਕਾਰੀ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੀ. ਬੀ. ਐੱਸ. ਈ. ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਅਨਿਸ਼ਚਿਤਤਾ ਬਣੀ ਹੋਈ ਸੀ। ਵਿਦਿਆਰਥੀਆਂ ਦੀ ਉਤਸੁਕਤਾ ਨੂੰ ਦੇਖਦਿਆਂ, ਅਸੀਂ ਜਮਾਤ 10ਵੀਂ ਅਤੇ 12ਵੀਂ ਪ੍ਰੀਖਿਆ ਦੀ ਡੇਟ ਸ਼ੀਟ ਸ਼ਾਮ 5 ਵਜੇ ਜਾਰੀ ਕਰਾਂਗੇ।
ਕੇਂਦਰੀ ਮੰਤਰੀ ਨੇ ਇਸ ਟਵੀਟ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾ ਨੂੰ ਸ਼ਨੀਵਾਰ ਯਾਨੀ ਕਿ 16 ਮਈ 2020 ਨੂੰ ਸ਼ਾਮ 5 ਵਜੇ ਉਨ੍ਹਾਂ ਨਾਲ ਟਵਿੱਟਰ, ਫੇਸਬੁੱਕ ‘ਤੇ ਜੁੜੇ ਰਹਿਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਲਾਕਡਾਊਨ ਕਾਰਨ ਸਮੇਂ ਦੀ ਕਮੀ ਦੀ ਭਰਪਾਈ ਕਰਨ ਲਈ ਬੋਰਡ ਨੇ ਸਿਰਫ ਪ੍ਰਮੁੱਖ 29 ਵਿਸ਼ਿਆਂ ਦੀ ਪ੍ਰੀਖਿਆ ਕਰਾਉਣ ਦਾ ਫੈਸਲਾ ਕੀਤਾ ਸੀ।