India
ਅੱਜ ਹੈ 79ਵੇਂ ਆਜ਼ਾਦੀ ਦਿਵਸ
INDEPENDENCE DAY : ਭਾਰਤ ਹਰ ਸਾਲ 15 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਅੰਗਰੇਜ਼ ਹਕੂਮਤ ਨਾਲ ਲੰਮੀ ਲੜਾਈ ਲੜਨ ਅਤੇ ਆਜ਼ਾਦੀ ਘੁਲਾਟੀਆਂ ਦੇ ਬਲਿਦਾਨ ਸਦਕਾ ਭਾਰਤ ਨੂੰ ਆਜ਼ਾਦੀ ਮਿਲੀ। ਇਸ ਲਈ ਆਜ਼ਾਦੀ ਦੇ ਇਸ ਦਿਹਾੜੇ ਦਾ ਬਹੁਤ ਮਹੱਤਵ ਹੈ ਅਤੇ ਹਰ ਸਾਲ 15 ਅਗਸਤ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 15 ਅਗਸਤ ਨੂੰ 79ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ।
15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ :
ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਅਤੇ ਇਸ ਦਿਨ ਦੇਸ਼ ਭਰ ਵਿੱਚ ਪਹਿਲਾ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਸੀ। ਹਰ ਸਾਲ ਦੇਸ਼ ਦੇ ਪ੍ਰਧਾਨ ਮੰਤਰੀ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਂਦੇ ਹਨ। ਇਹ ਪਰੰਪਰਾ ਆਜ਼ਾਦੀ ਤੋਂ ਬਾਅਦ ਤੋਂ ਚੱਲੀ ਆ ਰਹੀ ਹੈ, ਜਦੋਂ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
