Punjab
ਲੁਧਿਆਣਾ ‘ਚ ਕਿਸਾਨ ਮੇਲੇ ਦਾ ਅੱਜ ਦੂਜਾ ਦਿਨ,CM ਮਾਨ ਵਿਸ਼ੇਸ਼ ਤੌਰ ‘ਤੇ ਹੋਏ ਹਾਜ਼ਰ
ਲੁਧਿਆਣਾ 15ਸਤੰਬਰ 2023: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਮੇਲੇ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੀ ਪਹੁੰਚੇ। ਪੀਏਯੂ ਦੇ ਵੀਸੀ ਸਤਬੀਰ ਸਿੰਘ ਗੋਸਲ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕਰਨਗੇ। 5 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ।
ਇਨ੍ਹਾਂ ਵਿੱਚ ਮੋਗਾ ਦੀ ਕਿਸਾਨ ਗੁਰਬੀਰ ਕੌਰ, ਕੋਟਕਪੂਰਾ ਦਾ ਪਰਮਜੀਤ ਸਿੰਘ, ਪਿੰਡ ਧਨੇਟਾ ਪਟਿਆਲਾ ਦਾ ਅੰਮ੍ਰਿਤ ਸਿੰਘ, ਪਟਿਆਲਾ ਦਾ ਨਰਿੰਦਰ ਟਿਵਾਣਾ ਅਤੇ ਮਾਨਸੇ ਦਾ ਕਿਸਾਨ ਸੁਖਪਾਲ ਸਿੰਘ ਸ਼ਾਮਲ ਹਨ। ਮੇਲੇ ਵਿੱਚ ਮਾਨ ਕਿਸਾਨ ਨਵੇਂ ਬੀਜਾਂ ਅਤੇ ਨਵੀਂ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕਰਨਗੇ। ਕੁਝ ਕਿਸਾਨਾਂ ਨੂੰ ਵੀ ਮਿਲੇ।
ਪਹਿਲੇ ਦਿਨ 1.25 ਲੱਖ ਤੋਂ ਵੱਧ ਕਿਸਾਨ ਪਹੁੰਚੇ
ਇਸ ਵਾਰ ਕਿਸਾਨ ਮੇਲੇ ਵਿੱਚ ਪਹਿਲੇ ਦਿਨ 1.25 ਲੱਖ ਤੋਂ ਵੱਧ ਕਿਸਾਨ ਪੁੱਜੇ ਹਨ। ਮੇਲੇ ਵਿੱਚ ਕਿਸਾਨ ਯੂਨੀਵਰਸਿਟੀ ਦੇ ਬੀਜ ਵੱਡੇ ਪੱਧਰ ’ਤੇ ਖਰੀਦ ਰਹੇ ਹਨ। ਯੂਨੀਵਰਸਿਟੀ ਵੱਲੋਂ ਕਣਕ ਦੀਆਂ 52 ਤੋਂ ਵੱਧ ਨਵੀਆਂ ਕਿਸਮਾਂ, ਜਿਸ ਵਿੱਚ ਪੀਬੀਡਬਲਯੂ ਜ਼ਿੰਕ 2, ਪੀਬੀਡਬਲਯੂ 826 ਅਤੇ 13 ਕਿਸਮਾਂ ਦਾਲਾਂ, ਸਬਜ਼ੀਆਂ, ਚਾਰੇ ਅਤੇ ਸਬਜ਼ੀਆਂ ਦੇ ਬੀਜ ਸ਼ਾਮਲ ਹਨ, ਵਿਕਰੀ ਲਈ ਉਪਲਬਧ ਹਨ।
ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦੀਆਂ ਕਿੱਟਾਂ ਵੇਚਣ ਵਾਲੇ ਸਟਾਲ ਵੀ ਲਗਾਏ ਗਏ ਹਨ। ਪਹਿਲੇ ਦਿਨ 60 ਫੀਸਦੀ ਤੋਂ ਵੱਧ ਬੀਜ ਵਿਕ ਚੁੱਕੇ ਹਨ। ਡਰੈਗਨ ਫਰੂਟ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਨੇ 1500 ਪੌਦੇ ਉਪਲਬਧ ਕਰਵਾਏ ਹਨ ਜਿਨ੍ਹਾਂ ਵਿੱਚ ਦੋ ਕਿਸਮਾਂ ਵ੍ਹਾਈਟ ਡਰੈਗਨ-1 ਅਤੇ ਰੈੱਡ ਡਰੈਗਨ-1) ਸ਼ਾਮਲ ਹਨ। ਕਿਸਾਨਾਂ ਨੇ ਪਹਿਲੇ ਦਿਨ 1300 ਤੋਂ ਵੱਧ ਬੂਟੇ ਖਰੀਦੇ ਹਨ।