Connect with us

News

ਨਰਾਤਿਆਂ ਦਾ ਅੱਜ ਦੂਜਾ ਦਿਨ, ਮਾਂ ਬ੍ਰਹਮਚਾਰਿਣੀ ਦੀ ਕਰੋ ਪੂਜਾ

Published

on

ਨਰਾਤਿਆਂ ਦਾ ਅੱਜ ਦੂਜਾ ਦਿਨ ਹੈ ਇਸ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਮੰਦਰਾਂ ‘ਚ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਮੰਦਰਾਂ ‘ਚ ਰੌਣਕਾਂ ਨਜ਼ਰ ਆ ਰਹੀਆਂ ਹਨ।  ਤੇ ਮੰਦਰਾਂ ‘ਚ ਭਗਤੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਸਵੇਰੇ ਤੋਂ ਹੀ ਭਗਤਾਂ ਦੀ ਭੀੜ ਮਾਂ ਦੇ ਦਰ ‘ਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।

ਹਰ ਪਾਸੇ “ਜੈ ਮਾਤਾ ਦੀ” ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਰਿਹਾ ਹੈ। ਮੰਦਰਾਂ ਨੂੰ ਸੋਹਣੀ ਤਰ੍ਹਾਂ ਸਜਾਇਆ ਗਿਆ ਹੈ ਤੇ ਲੰਗਰ ਤੇ ਪ੍ਰਸਾਦ ਦੀ ਵੀ ਵਧੀਆ ਵਿਵਸਥਾ ਕੀਤੀ ਗਈ ਹੈ। ਭਗਤ ਮਾਂ ਤੋਂ ਆਪਣੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਅਰਦਾਸ ਕਰ ਰਹੇ ਨੇ।

ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ : 

  • ਮਾਂ ਬ੍ਰਹਮਚਾਰਿਣੀ ਨੂੰ ਸ਼ੱਕਰ ਬਹੁਤ ਪਸੰਦ ਹੈ। ਇਸ ਦਿਨ ਉਨ੍ਹਾਂ ਨੂੰ ਸ਼ੱਕਰ ਜਾਂ ਮਿੱਠਾ ਭੇਂਟ ਕਰੋ।
  • ਮਾਂ ਬ੍ਰਹਮਚਾਰਿਣੀ ਨੂੰ ਸਾਦਗੀ ਪਸੰਦ ਹੈ। ਇਸ ਦਿਨ ਪੀਲੇ ਜਾਂ ਚਿੱਟੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।
  • ਆਪਣੇ ਮਨ ਨੂੰ ਸ਼ਾਂਤ ਰੱਖੋ।

ਨਰਾਤਿਆਂ ਦੇ ਇਸ ਪਵਿੱਤਰ ਮੌਕੇ ‘ਤੇ ਸਾਰਿਆਂ ਲਈ ਖੁਸ਼ੀਆਂ ਤੇ ਚੜ੍ਹਦੀ ਕਲਾ ਦੀ ਅਰਦਾਸ।