Connect with us

Punjab

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਸੇਵਾ ਨਿਭਾਉਣਗੇ ਸੁਖਬੀਰ ਸਿੰਘ ਬਾਦਲ

Published

on

SRI FATEHGARH SAHIB: ਬੁੱਧਵਾਰ ਨੂੰ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜਿਸ ਵਿਅਕਤੀ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਸੀ ਉਹ ਹੁਣ ਪੁਲਿਸ ਦੀ ਹਿਰਾਸਤ ‘ਚ ਹੈ ।

ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੁਖਬੀਰ ਬਾਦਲ ਨਤਮਸਤਕ ਹੋਣਗੇ। ਅੱਜ ਉਹ ਸੇਵਾ ਕਰਨ ਲਈ ਫਤਿਹਗੜ੍ਹ ਸਾਹਿਬ ਆਉਣਗੇ ਜਿੱਥੇ ਉਹ ਝੂਠੇ ਭਾਂਡਿਆਂ ਦੇ ਸੇਵਾ ਕਰਨਗੇ ਅਤੇ ਨਾਲ ਹੀ ਕੀਰਤਨ ਸਰਵਣ ਕਰਨਗੇ ।

ਸੇਵਾ ਕਰਨ ਲਈ ਪਹੁੰਚਣਗੇ ਫਤਿਹਗੜ੍ਹ ਸਾਹਿਬ….

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁੱਧਵਾਰ (5 ਦਸੰਬਰ) ਨੂੰ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਹੋਏ ਹਮਲੇ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ‘ਸੇਵਾ’ ਕਰਨ ਲਈ ਆਨੰਦਪੁਰ ਸਾਹਿਬ ਪੁੱਜੇ, ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਖਬੀਰ ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੋ ਦਿਨ ਦੀ ਸੇਵਾ ਨਿਭਾਈ ਹੈ।