Punjab
ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਲੌਕਡਾਊਨ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਬਿਨਾ ਕੰਮ ਤੇ ਬਿਨਾ ਮਾਸਕ ਤੋਂ ਬਾਹਰ ਘੁੰਮਦੇ ਨਜ਼ਰ ਆਏ ਜਿਨ੍ਹਾਂ ਦਾ ਟਰੈਫਿਕ ਪੁਲਿਸ ਨੇ ਚਲਾਣ ਕੱਟੇ ਅਤੇ ਘਰ ਵਿਚ ਹੀ ਰਹਿਣ ਦੀ ਸਲਾਹ ਵੀ ਦਿੱਤੀ
ਫਰੀਦਕੋਟ, 23 ਅਗਸਤ (ਨਰੇਸ਼ ਸੇਠੀ): ਪੰਜਾਬ ਵਿਖੇ ਕੋਰੋਨਾ ਮਹਾਂਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਸਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਫੈਸਲਾ ਲੈਂਦੇ ਹੋਏ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁੱਕਮਲ ਤੌਰ ਤੇ ਲੌਕਡਾਊਨ ਦਾ ਐਲਾਨ ਕੀਤਾ ਹੈ ਅਤੇ ਰਾਤ ਨੂੰ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਕੈਪਟਨ ਨੇ ਇਹ ਨਵੇਂ ਨਿਯਮ 31 ਅਗਸਤ ਤੱਕ ਹੀ ਲਗਾਏ ਹਨ। ਤਾਂ ਜੋ ਕੋਰੋਨਾ ਵਰਗੀ ਮਹਾਂਮਾਰੀ ਜੋ ਪੰਜਾਬ ਦੇ ਵਿੱਚ ਲਗਾਤਰ ਵੱਧਦੀ ਜਾ ਰਹੀ ਹੈ ਇਸ ‘ਤੇ ਕੰਟਰੋਲ ਕੀਤਾ ਆ ਸਕੇ। ਜਿਸਤੋਂ ਬਾਅਦ ਲੌਕਡਾਊਨ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਬਿਨਾ ਕੰਮ ਤੇ ਬਿਨਾ ਮਾਸਕ ਤੋਂ ਬਾਹਰ ਘੁੰਮਦੇ ਨਜ਼ਰ ਆਏ ਜਿਨ੍ਹਾਂ ਦਾ ਟਰੈਫਿਕ ਪੁਲਿਸ ਨੇ ਚਲਾਣ ਕੱਟੇ ਅਤੇ ਘਰ ਵਿਚ ਹੀ ਰਹਿਣ ਦੀ ਸਲਾਹ ਵੀ ਦਿੱਤੀ।