Connect with us

Punjab

ਪੰਜਾਬ ‘ਚ IPS-PPS ਦੇ ਤਬਾਦਲੇ, ਸਵਪਨ ਸ਼ਰਮਾ ਅਤੇ ਕੁਲਦੀਪ ਚਾਹਲ ਦੀ ਹੋਈ ਮੁੜ ਨਿਯੁਕਤੀ

Published

on

PUNJAB : ਪੰਜਾਬ ‘ਚ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਕ ਵਾਰ ਫਿਰ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ।

ਪੰਜਾਬ ਵਿੱਚ 8 ਆਈਪੀਐਸ ਅਤੇ ਇੱਕ ਪੀਪੀਐਸ ਅਧਿਕਾਰੀ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਜਲੰਧਰ ਦੇ ਸਾਬਕਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਸਮੇਤ ਨੀਲਭ ਕਿਸ਼ੋਰ, ਰਾਹੁਲ, ਰਣਜੀਤ ਸਿੰਘ, ਕੁਲਦੀਪ ਸਿੰਘ ਚਾਹਲ, ਅਜੈ ਮਲੂਜਾ, ਹਰਮਨਬੀਰ ਸਿੰਘ, ਗਗਨ ਅਜੀਤ ਸਿੰਘ ਸ਼ਾਮਲ ਹਨ। ਜਾਰੀ ਸੂਚੀ ਮੁਤਾਬਕ ਆਈਪੀਐਸ ਸਵਪਨ ਸ਼ਰਮਾ ਨੂੰ ਜਲੰਧਰ ਅਤੇ ਕੁਲਦੀਪ ਚਾਹਲ ਨੂੰ ਲੁਧਿਆਣਾ ਵਿੱਚ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।