Connect with us

Corona Virus

ਟ੍ਰੇਨ ਨੂੰ ਆਈਸੋਲਾਸ਼ਨ ਵਾਰਡ ਵਿੱਚ ਕੀਤਾ ਤਬਦੀਲ

Published

on

28 ਮਾਰਚ : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸਨੂੰ ਦੇਖਦੇ ਹੋਏ ਹਰ ਕੋਈ ਉਪਾਅ ਲੱਭ ਰਿਹਾ ਹੈ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਇਸਤੋਂ ਬਚਣ ਲਈ ਫਿਲਮ ਜਗਤ ਦੇ ਕਲਾਕਾਰਾਂ ਵੱਲੋਂ ਵੀ ਵੀਡੀਓ ਬਣਾ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਮਹਾਮਾਰੀ ਨੂੰ ਦੇਖਦੇ ਹੋਏ ਕਈ ਸ਼ਹਿਰਾਂ ਦੇ ਸਕੂਲ ਨੂੰ ਹਸਪਤਾਲ ਬਣਾ ਦਿੱਤਾ ਗਿਆ ਤੇ ।

ਦੱਸ ਦਈਏ ਕਿ ਕੋਰੋਨਾ ਤੋਂ ਲੜਨ ਲਈ ਅਸਾਮ ਦੇ ਕਮਖਯਾ ਵਿੱਚ ਟ੍ਰੇਨ ਦੇ ਕੋਚ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਤਬਦੀਲ ਕੀਤਾ ਗਿਆ ਹੈ। ਜਿਸ ਵਿੱਚ ਦਵਾਈਆਂ ਦੀ ਪੂਰੀ ਸਹੂਲਤਾਂ ਦਿੱਤੀਆਂ ਗਈਆਂ ਹਨ। ਇੱਕ ਕੋਚ ਦੇ ਵਿੱਚ 9 ਮਰੀਜਾਂ ਦੀ ਥਾਂ ਹੈ। ਇਹ ਇੱਕ ਵਧਿਆ ਉਪਰਾਲਾ ਕੀਤਾ ਗਿਆ ਹੈ ਤੇ ਇਸਤੋਂ ਪਤਾ ਲੱਗਦਾ ਕਿ ਭਾਰਤ ਇਸ ਕੋਰੋਨਾ ਨਾਲ ਲੜਨ ਲਈ ਹਰ ਇਕ ਕੋਸ਼ਿਸ਼ ਕਰ ਰਿਹਾ ਹੈ।