Punjab
ਟਰਾਂਸਪੋਰਟਰਾਂ ਨੂੰ ਮਿਲੀ ਰਾਹਤ, ਸੀ.ਐਮ ਭਗਵੰਤ ਮਾਨ ਨੇ ਕੀਤਾ ਇਹ ਐਲਾਨ

ਚੰਡੀਗੜ੍ਹ: ਟਰਾਂਸਪੋਰਟਰਾਂ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਮਾਨ ਸਰਕਾਰ ਨੇ ਉਨ੍ਹਾਂ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਜੁਰਮਾਨੇ ਕਾਰਨ ਟੈਕਸ ਅਦਾ ਕਰਨ ਤੋਂ ਅਸਮਰੱਥ ਹਨ। ਪੰਜਾਬ ਸਰਕਾਰ ਐਮਨੈਸਟੀ ਸਕੀਮ ਨੂੰ ਮੁੜ ਲਾਗੂ ਕਰੇਗੀ। ਇਹ ਸਕੀਮ 25 ਅਪ੍ਰੈਲ ਤੋਂ ਅਗਲੇ 3 ਮਹੀਨਿਆਂ ਲਈ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਟਰਾਂਸਪੋਰਟਰ ਕੋਰੋਨਾ ਕਾਰਨ ਟੈਕਸ ਦਾ ਭੁਗਤਾਨ ਨਹੀਂ ਕਰ ਸਕੇ, ਉਹ ਅਗਲੇ 3 ਮਹੀਨਿਆਂ ਵਿੱਚ ਬਿਨਾਂ ਜੁਰਮਾਨੇ ਦੇ ਇਹ ਟੈਕਸ ਅਦਾ ਕਰ ਸਕਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟਰਾਂ ਨੂੰ ਬਿਨਾਂ ਜੁਰਮਾਨੇ ਟੈਕਸ ਅਦਾ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ। ਇਹ ਅਹਿਮ ਐਲਾਨ ਕਰਨ ਦੀ ਜਾਣਕਾਰੀ ਸੀ.ਐਮ. ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਸੀ।