Amritsar
ਹਰਿਮੰਦਰ ਸਾਹਿਬ ‘ਚ ਸਕੈਨ ਮਸ਼ੀਨਾਂ ਦਾ ਟ੍ਰਾਇਲ: ਬੰਬ ਧਮਾਕਿਆਂ ਤੋਂ ਬਾਅਦ ਹੁਣ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਇਹ ਫੈਸਲਾ….
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਿਰਾਸਤ ਮਾਰਗ ਅਤੇ ਗਲਿਆਰੇ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਸਾਰੇ ਮੁੱਖ ਗੇਟਾਂ ‘ਤੇ ਸਕੈਨਰ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਘੰਟਾਘਰ ਗੇਟ ਵਿਖੇ ਸਕੈਨ ਮਸ਼ੀਨ ਦਾ ਟਰਾਇਲ ਲਿਆ ਗਿਆ ਹੈ।ਹੁਣ ਕਲਾਕ ਟਾਵਰ ਦੀ ਮਦੱਦ ਨਾਲ ਅੰਦਰ ਆਉਣ ਵਾਲੇ ਹਰ ਵਿਅਕਤੀ ਦੇ ਸਮਾਨ ਦੀ ਮਸ਼ੀਨ ਰਾਹੀਂ ਜਾਂਚ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਅਨੁਸਾਰ ਪਿਛਲੇ ਦਿਨੀਂ ਜੋਂ ਵੀ ਬੰਬ ਧਮਾਕੇ ਹੋਏ ਤੋਂ ਉਸ ਤੋਂ ਬਾਅਦ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਸਕੈਨ ਮਸ਼ੀਨਾਂ ਨਾਲ ਸ਼ਰਧਾਲੂਆਂ ਵੱਲੋਂ ਲਿਆਂਦੇ ਜਾ ਰਹੇ ਸਾਮਾਨ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਕੋਈ ਇਤਰਾਜ਼ਯੋਗ ਚੀਜ਼ ਪਾਈ ਜਾਂਦੀ ਹੈ ਤਾਂ ਸਾਮਾਨ ਲਿਆਉਣ ਵਾਲੇ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ।