Punjab
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੱਢੀ ਗਈ ਤਿਰੰਗਾ ਯਾਤਰਾ
ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ ਵਿਖੇ ਇਕ ਤਿਰੰਗਾ ਯਾਤਰਾ ਕੱਢੀ ਗਈ | ਇਸ ਤਿਰੰਗਾ ਯਾਤਰਾ ਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿਸਾ ਲਿਆ ਉਥੇ ਹੀ ਬੁਲੰਦ ਭਾਰਤ ਸੋਸ਼ਲ ਵੈਲਫ਼ੇਅਰ ਸੋਸਾਇਟੀ ਦੀ ਅਹੁਦੇਦਾਰ ਕੰਚਨ ਚੋਹਾਨ ਦਾ ਕਹਿਣਾ ਸੀ ਕਿ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਮਕਸਦ ਹੈ ਕਿ ਅੱਜ ਦੀ ਨੌਜਵਾਨ ਪੀੜੀ ਅਤੇ ਬੱਚੇ ਉਹਨਾਂ ਨੂੰ ਭਾਰਤ ਦੇ ਇਤਿਹਾਸ ਨਾਲ ਜੋੜਿਆ ਜਾਵੇ ਅਤੇ ਦੇਸ਼ ਲਈ ਕੁਰਬਾਨੀ ਦੇਣ ਵਾਲਾ ਜਜ਼ਬਾ ਪੈਦਾ ਕਰਨਾ ਅਤੇ ਦੇਸ਼ ਲਈ ਕੁਝ ਵੱਖ ਕਰਨ ਦੀ ਸੋਚ ਜਗਾਉਣਾ ਇਸ ਯਾਤਰਾ ਦਾ ਮੁਖ ਮੰਤਵ ਹੈ ਬਟਾਲਾ ਸ਼ਹਿਰ ਚ ਕੱਢੀ ਇਸ ਯਾਤਰਾ ਚ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀਆਂ ਔਰਤਾਂ ਨੇ ਵੀ ਹਿਸਾ ਲਿਆ ਉਥੇ ਹੀ ਯਾਤਰਾ ਚ ਬਟਾਲਾ ਦੇ ਇਕ ਡਰਾਮਾ ਕੱਲਬ ਵਲੋਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਤੇ ਇਕ ਵੱਖ ਪੇਸ਼ਕਾਰੀ ਕੀਤੀ ਜੋ ਆਕਰਸ਼ਣ ਦਾ ਕੇਂਦਰ ਸੀ |