Connect with us

Corona Virus

ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੌਰਾਨ ਮੋਬਾਇਲ ਨਾ ਹੋਣ ਕਾਰਨ ਆ ਰਹੀ ਪ੍ਰੇਸ਼ਾਨੀ

Published

on

ਚੰਡੀਗੜ੍ਹ, 6 ਜੁਲਾਈ : ਪੰਜਾਬ ਭਰ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅਸੀਂ ਆਪ ਜੀ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦੇ ਮਾਪੇ ਦਿਹਾੜੀ ਕਰਕੇ ਆਪਣਾ ਗੁਜਾਰਾ ਕਰ ਰਹੇ ਹਨ। ਉਨ੍ਹਾਂ ਮਾਪਿਆਂ ਲਈ ਮਹਿੰਗੇ ਮੋਬਾਇਲ ਰੱਖਣਾ ਅਤੇ ਇਟਰਨੈਟ ਡਾਟਾ ਪਾਉਣਾ ਬਹੁਤ ਮੁਸ਼ਕਿਲ ਹੈ। ਵਿਭਾਗ ਵੱਲੋਂ ਕਰਵਾਈ ਜਾ ਰਹੀ ਆਨਲਾਈਨ ਸਿੱਖਿਆ ਕਾਰਨ ਗਰੀਬ ਵਿਦਿਆਰਥੀ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਚੱਲ ਰਹੇ ਹਨ। ਉਹ ਆਪਣੇ ਆਪ ਵਿਚ ਹੀਣ ਭਾਵਨਾ ਮਹਿਸੂਸ ਕਰ ਰਹੇ ਹਨ। ਅਸੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ –

  1. ਪੰਜਾਬ ਦੀ ਸਰਕਾਰ ਵੱਲੋਂ ਜੋ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਵਿਦਿਆਰਥੀਆਂ ਨੂੰ ਨਹੀਂ ਮਿਲੇ। ਕ੍ਰਿਪਾ ਕਰਕੇ ਸਰਕਾਰ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਵਾਅਦੇ ਮੁਤਾਬਕ ਤੁਰੰਤ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਵੇ ਅਤੇ ਉਨ੍ਹਾਂ ਨੂੰ ਇੰਟਰਨੈਟ ਡਾਟਾ ਲਈ ਪੈਸੇ ਵੀ ਦੇਵੇ।
  2. ਮੋਬਾਇਲ ਨਾ ਹੋਣ ਕਰਕੇ ਪਿਛਲੇ ਸਮੇਂ ਪੰਜਾਬ ਵਿਚ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਚਲਦੇ ਹੋਏ ਮਾਨਸਾ ਜ਼ਿਲ੍ਹੇ ਦੀ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰਕੇ ਆਪਣਾ ਜੀਵਨ ਖਤਮ ਕਰ ਲਿਆ ਸੀ, ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ, ਜੇਕਰ ਪੰਜਾਬ ਵਿਚ ਕੋਈ ਹੋਰ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸਿੱਖਿਆ ਵਿਭਾਗ ਉਸਦੀ ਜ਼ਿੰਮੇਵਾਰੀ ਲਵੇ।
  3. ਸਰਕਾਰ ਵੱਲੋਂ ਪਿਛਲੇ ਸਾਲਾਂ ਤੋਂ ਐਸਸੀ, ਬੀਸੀ ਵਿਦਿਆਰਥੀਆਂ ਦਾ ਵਜੀਫਾ ਨਹੀਂ ਦਿੱਤਾ ਗਿਆ, ਜੇਕਰ ਵਿਦਿਆਰਥੀਆਂ ਨੂੰ ਤੁਰੰਤ ਵਜੀਫਾ ਦਿੱਤਾ ਜਾਵੇ ਤਾਂ ਵਿਦਿਆਰਥੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
  4. ਪੰਜਾਬ ਦੇ ਕਈ ਪਿੰਡਾਂ ਵਿਚ ਅਜੇ ਤੱਕ ਇੰਟਰਨੈਟ ਚਲਾਉਣ ਲਈ ਸਿਗਨਲ ਨਹੀਂ ਆ ਰਹੇ, ਜਿਸ ਕਾਰਨ ਮੋਬਾਇਲਾਂ ਉਤੇ ਨੈਟ ਚਲਾਉਣਾ ਵਿਚ ਮੁਸ਼ਕਿਲ ਆ ਰਹੀ ਹੈ। ਨੈਟ ਨਾ ਚੱਲਣ ਕਾਰਨ ਕਈ ਵਾਰ ਅਧਿਆਪਕ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਇਸ ਕਰਕੇ ਸਿੱਖਿਆ ਵਿਭਾਗ ਵੱਲੋਂ ਕਈ ਅਧਿਆਪਕਾਂ ਨੂੰ ਸਜ਼ਾ ਵੀ ਦਿੰਦੇ ਹੋਏ ਮੁਅੱਤਲ ਕੀਤਾ ਗਿਆ। ਕ੍ਰਿਪਾ ਕਰਕੇ ਆਪ ਅਧਿਆਪਕਾਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਪਿੰਡਾਂ ਵਿਚ ਸਿੰਗਨਲ ਪਹੁੰਚਾਉਣ ਲਈ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਤੁਰੰਤ ਹੱਲ ਕਰਵਾਓ।
  5. ਪੰਜਾਬ ’ਚ ਵਿਦਿਆਰਥੀਆਂ ਨੂੰ ਅਜੇ ਤੱਕ ਸਾਰੀਆਂ ਕਿਤਾਬਾਂ ਨਹੀਂ ਮਿਲੀਆਂ, ਤੁਰੰਤ ਕਿਤਾਬਾਂ ਦਿੱਤੀਆਂ ਜਾਣ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਕਰ ਸਕਣ।
  6. ਕ੍ਰਿਪਾ ਕਰਕੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਉਤੇ ਦਬਾਅ ਬਣਾਕੇ ਸਿੱਖਿਆ ਕਰਾਉਣ ਦੀ ਬਜਾਏ, ਆਪ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਤੁਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਮੁਤਾਬਕ ਮੋਬਾਇਲ ਦਿਵਾਏ ਜਾਣ, ਵਜੀਫੇ ਤੁਰੰਤ ਜਾਰੀ ਕਰਵਾਏ ਜਾਣ ਅਤੇ ਸਾਰੀ ਕਿਤਾਬਾਂ ਤੁਰੰਤ ਦਿੱਤੀਆਂ ਜਾਣ। ਜਦੋਂ ਤੱਕ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮੋਬਾਇਲ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਵਿਦਿਆਰਥੀਆਂ ਦੀ ਮਾਨਸਿਕ ਪ੍ਰੇਸ਼ਾਨੀ ਸਮਝਦੇ ਹੋਏ ਆਨਲਾਈਨ ਪੜ੍ਹਾਈ ਬੰਦ ਕਰਕੇ ਹੋਰ ਢੁਕਵੇਂ ਹੱਲ ਕੱਢੇ ਜਾਣ। ਸਿੰਗਨਲ ਨਾ ਹੋਣ ਦੀ ਹਾਲਤ ਵਿਚ ਕਿਸੇ ਅਧਿਆਪਕ ਉਤੇ ਬਿਨਾਂ ਜਾਂਚ ਤੋਂ ਵਿਭਾਗੀ ਕਾਰਵਾਈ ਨਾ ਕੀਤੀ ਜਾਵੇ।