Politics
ਕੋਰੋਨਾ ਪਾਜ਼ੀਟਿਵ ਆਉਣ ਦੇ ਬਾਅਦ ਟਰੰਪ ਨੇ ਕੀਤਾ ਸਾਰਿਆਂ ਨੂੰ ਹੈਰਾਨ
ਹਸਪਤਾਲ ਚੋਂ ਨਿਕਲ ਕੇ ਲੋਕਾਂ ‘ਚ ਪੁੱਜੇ ਟਰੰਪ

ਹਸਪਤਾਲ ਚੋਂ ਨਿਕਲ ਕੇ ਲੋਕਾਂ ‘ਚ ਪੁੱਜੇ ਟਰੰਪ
ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਟਰੰਪ
ਟਰੰਪ ਦੀ ਸਿਹਤ ‘ਚ ਹੋਣ ਲੱਗਿਆ ਸੁਧਾਰ
ਵਾਸ਼ਿੰਗਟਨ,05 ਅਕਤੂਬਰ: ਬੀਤੇ ਦਿਨਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਸਦੀ ਪਤਨੀ ਮੇਲਾਨੀਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ,ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ ਸੀ।
ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਸਮੇਂ ਆਪਣੇ ਸਮਰਥਕਾਂ ਨੂੰ ਹੈਰਾਨ ਕਰ ਦਿੱਤਾ,ਜਦੋਂ ਉਹ ਹਸਪਤਾਲ ਤੋਂ ਨਿਕਲ ਕੇ ਆਪਣੇ ਸਮਰਥਕਾਂ ਵਿਚਾਲੇ ਪਹੁੰਚ ਗਏ।
ਗੱਡੀਆਂ ਦਾ ਇਹ ਕਾਫਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੈ,ਜੋ ਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਜੂਝ ਰਹੇ ਨੇ। ਪਰ ਅੱਜ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਉਦੋਂ ਹੈਰਾਨ ਕਰ ਦਿੱਤਾ,ਜਦੋਂ ਉਹ ਹਸਪਤਾਲ ਚੋਂ ਨਿਕਲ ਕੇ ਆਪਣੇ ਸਮਰਥਕਾਂ ਵਿੱਚ ਪਹੁੰਚ ਗਏ ਅਤੇ ਉਹ ਕਾਰ ‘ਚ ਹੱਥ ਹਿਲਾਉਂਦੇ ਹੋਏ ਨਜ਼ਰ ਆਏ।
Continue Reading