Punjab
ਤਰਨ ਤਾਰਨ ਵਿਖੇ ਰਾਤ ਵੇਲੇ ਭੇਦਭਰੀ ਹਾਲਤ ਵਿੱਚ ਢਾਈ ਮਹੀਨੇ ਦਾ ਬੱਚਾ ਅਗਵਾ

ਤਰਨ ਤਾਰਨ, 18 ਮਾਰਚ, (ਪਵਨ ਕੁਮਾਰ): ਤਰਨ ਤਾਰਨ ਵਿਖੇ ਦਾਣਾ ਮੰਡੀ ਦੇ ਨਜਦੀਕ ਰਹਿੰਦੇ ਗੁਜਰਾਂ ਦੇ ਡੇਰੇ ਵਿੱਚੋ ਬੀਤੀ ਰਾਤ ਢਾਈ ਮਹੀਨੇ ਦਾ ਬੱਚਾ ਮਾਨਤੂ ਭੇਦਭਰੀ ਹਾਲਤ ਵਿੱਚ ਅਗਵਾ ਹੋਣ ਮਾਮਲਾ ਸਾਹਮਣੇ ਆਇਆ ਹੈ ਗੁਜਰ ਹਬੀਬ ਮੁਹੰਮਦ ਅਤੇ ਉਸਦੇ ਪਰਿਵਾਰਕ ਮੈਬਰਾਂ ਦੇ ਅਨੁਸਾਰ ਬੀਤੀ ਰਾਤ ਹਬੀਬ ਮੁਹੰਮਦ ਅਤੇ ਉਸਦੀ ਪਤਨੀ ਬੱਚੇ ਨੂੰ ਦੁੱਧ ਪਿਆ

ਕੇ ਸੋ ਗਏ ਸਨ ਜਦ ਸਵੇਰੇ ਉੱਠ ਕੇ ਦੇਖਿਆਂ ਕਿ ਉਹਨਾਂ ਦਾ ਬੱਚਾ ਮੰਜੇ ਤੋ ਗਾਇਬ ਸੀ ਉਹਨਾਂ ਦੱਸਿਆਂ ਕਿ ਉਹਨਾਂ ਦੀ ਕਿਸੇ ਨਾਲ ਕੋਈ ਵੀ ਨਹੀ ਉਹਨਾਂ ਦੱਸਿਆਂ ਕਿ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਦ ਮਾਮਲੇ ਦੀ ਜਾਂਚ ਕਰ ਪੁਲਿਸ ਅਧਿਕਾਰੀ ਬਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆਂ ਕਿ ਪੁਲਿਸ ਵੱਲੋ ਅਗਵਾ ਦਾ ਮਾਮਲਾ ਦਰਜ ਕਰ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਨੇੜੇ ਤੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ