Punjab
ਖਡੂਰ ਸਾਹਿਬ ਤੋਂ ਭੇਤਭਰੇ ਹਾਲਾਤਾਂ ‘ਚ ਲਾਪਤਾ ਹੋਏ ਦੋ ਬੱਚੇ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਤਰਨਤਾਰਨ : ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਤੋ ਸਕੂਲ ਜਾਣ ਲਈ ਘਰੋਂ ਨਿਕਲੇ 15 – 13 ਸਾਲ ਦੇ ਦੋ ਬੱਚਿਆਂ ਦੇ ਭੇਤਭਰੇ ਹਾਲਾਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਲੜਕਿਆਂ ਦੇ ਗੁੰਮ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਹੈ ।ਇਸ ਘਟਨਾ ਸਬੰਧੀ ਗੁੰਮ ਹੋਏ ਇੱਕ ਲੜਕੇ ਦੀ ਮਾਤਾ ਪਰਮਜੀਤ ਕੋਰ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਹਨਾਂ ਦੇ ਲੜਕਾ ਗੁਰਮੇਲ ਸਿੰਘ (15) ਆਪਣੇ ਸਾਥੀ ਗੁਆਂਢੀਆ ਦੇ ਲੜਕੇ ਪ੍ਰਿੰਸ (13) ਨਾਲ ਘਰੋਂ ਸਕੂਲ ਜਾਣ ਲਈ ਨਿਕਲੇ ਜੋ ਸਕੂਲ ਨਹੀ ਪਹੁੰਚੇ ਜੋ ਉਦੋਂ ਤੋਂ ਹੀ ਦੋਵੇਂ ਭੇਦਭਰੇ ਹਾਲਾਤ ਵਿੱਚ ਗੁੰਮ ਹਨ ਦੋਵੇ ਬੱਚੇ ਕੱਲ੍ਹ ਸਕੂਲ ਜਾਣ ਲਈ ਘਰੋਂ ਨਿਕਲੇ ਸਨ ਜੋ ਭੇਤਭਰੇ ਹਾਲਾਤ ਵਿੱਚ ਗੁੰਮ ਹਨ।
ਗੋਰਤੱਲਬ ਹੈ ਕਿ ਇਸ ਘਟਨਾ ਤੋ ਇੱਕ ਦਿਨ ਪਹਿਲਾ ਰਈਏ ਦੇ ਪਿੰਡ ਛਾਪਿਆਵਾਲੀ ਦਾ 15 ਸਾਲਾ ਬੱਚਾ ਗੁਰਨੂਰ ਸਕੂਲ ਜਾਣ ਸਮੇ ਗਾਇਬ ਹੋ ਗਿਆ ਸੀ ਜਿਸ ਦੀ ਲਾਸ਼ ਅਗਲੇ ਦਿਨ ਛੱਪੜ ਵਿੱਚ ਪਈ ਹੋਈ ਮਿਲੀ ਸੀ।ਹੁਣ ਖਡੂਰ ਸਾਹਿਬ ਵਿੱਚ ਵਾਪਰੀ ਇਸ ਘਟਨਾ ਨਾਲ ਇਲਾਕੇ ਵਿੱਚ ਸਹਿਮ ਭਰਿਆ ਮਾਹੌਲ ਬਣਿਆ ਹੋਇਆ ਹੈ। ਡੀਐਸਪੀ ਸਤਿੰਦਰ ਕੁਮਾਰ ਨੇ ਦੱਸਿਆ ਕਿ ਦੋਨਾ ਬੱਚਿਆ ਦੇ ਲਾਪਤਾ ਹੋਣ ਸਬੰਧੀ ਕੇਸ ਰਜਿਸਟਰ ਕਰ ਲਿਆ ਗਿਆ ਹੈ।ਬੱਚਿਆ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।