World
UAE ‘ਚ ਈਦ ਦੀਆਂ ਛੁੱਟੀਆਂ ਦੌਰਾਨ ਹਾਦਸਿਆਂ ਵਿੱਚ ਦੋ ਭਾਰਤੀਆਂ ਦੀ ਹੋਈ ਮੌਤ

ਯੂਏਈ ਵਿੱਚ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਸੜਕ ਹਾਦਸਿਆਂ ਵਿੱਚ ਦੋ ਭਾਰਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ ‘ਚ ਪ੍ਰਕਾਸ਼ਿਤ ਖਬਰ ਤੋਂ ਮਿਲੀ ਹੈ। ਖਲੀਜ਼ ਟਾਈਮਜ਼ ਦੀ ਖਬਰ ਮੁਤਾਬਕ ਸ਼ਾਰਜਾਹ ਦਾ ਰਹਿਣ ਵਾਲਾ ਅਭਿਲਾਸ਼ ਆਪਣੇ ਦੋਸਤਾਂ ਨਾਲ ਸਮੁੰਦਰੀ ਸਫ਼ਰ ਕਰਨ ਲਈ ਖੋਰ ਫੱਕਨ ਸ਼ਹਿਰ ਗਿਆ ਸੀ, ਜਿੱਥੇ ਕਿਸ਼ਤੀ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ। ਖਬਰਾਂ ਮੁਤਾਬਕ ਹਾਦਸੇ ਦੇ ਸਮੇਂ ਕਿਸ਼ਤੀ ‘ਚ 16 ਯਾਤਰੀ ਅਤੇ ਦੋ ਕਰਮਚਾਰੀ ਸਵਾਰ ਸਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਬੱਚੇ ਸਮੇਤ ਤਿੰਨ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।
ਕੇਰਲ ਦੇ ਰਹਿਣ ਵਾਲੇ ਅਭਿਲਾਸ਼ ਦੀ ਲਾਸ਼ ਨੂੰ ਖੋਰ ਫੱਕਨ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਬੇਟੀ ਛੱਡ ਗਿਆ ਹੈ। ਖ਼ਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ, ਵੀਰਵਾਰ ਨੂੰ ਅਬੂ ਧਾਬੀ ਦੇ ਅਲ ਮਾਫਰਕ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਸੁਭਾਸ਼ ਚੋਜ਼ਿਆਮਪਰਮਬਥ ਦੀ ਮੌਤ ਹੋ ਗਈ। ਸੁਭਾਸ਼ ਵੀ ਕੇਰਲ ਦਾ ਰਹਿਣ ਵਾਲਾ ਸੀ ਅਤੇ ਦੋ ਸਾਲਾਂ ਤੋਂ ਆਬੂ ਧਾਬੀ ਵਿੱਚ ਰਹਿ ਰਿਹਾ ਸੀ। ਅਖਬਾਰ ਦੀ ਰਿਪੋਰਟ ਵਿੱਚ ਉਸਦੇ ਪਰਿਵਾਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇੱਕ ਮਹੀਨੇ ਬਾਅਦ ਉਸਦਾ 36ਵਾਂ ਜਨਮਦਿਨ ਸੀ।