Sports
ਵਰੁਣ ਚਕਰਵਰਤੀ ਤੇ ਸੰਦੀਪ ਵਰੀਅਰ ਪਾਏ ਗਏ ਕੋਰੋਨਾ ਪਾਜ਼ੇਟਿਵ, IPL ਮੈਂਚ ਹੋ ਸਕਦੇ ਹਨ ਮੁਲਤਵੀ
ਕੋਰੋਨਾ ਕਾਲ ਦਾ ਦੌਰ ਚੱਲ ਰਿਹਾ ਹੈ ਤੇ ਇਸ ਦੌਰ ‘ਚ ਕਿਸ ਵੇਲੇ ਕਿ ਹੋ ਜਾਵੇ ਕਿਸ ਨੂੰ ਪਤਾ ਚੱਲਦਾ ਹੈ। ਆਈ.ਪੀ.ਐੱਲ ‘ਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇਸ ਮੁਤਾਬਿਕ ਕੋਲਕਾਤਾ ਨਾਇਟ ਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਅੱਜ ਸ਼ਾਮ ਹੋਣ ਵਾਲਾ 30ਵਾਂ ਮੈਚ ਹੁਣ ਟੱਲ ਸਕਦਾ ਹੈ। ਇਹ ਸਥਿਤੀ ਇਸ ਲਈ ਬਣ ਸਕਦੀ ਹੈ ਕਿਉਂਕਿ ਕੇ.ਕੇ.ਆਰ ਦੇ 2 ਖਿਡਾਰੀ ਕੋਰੋਨਾ ਦੇ ਲਪੇਟ ‘ਚ ਆ ਗਏ ਹਨ। ਨਾਲ ਹੀ ਮਿਲੀ ਜਾਣਕਾਰੀ ਮੁਤਾਬਿਕ ਪੈਂਟ ਕਮਿੰਸ ਸਮੇਤ ਕੋਲਕਾਤਾ ਟੀਮ ਦੇ ਕਈ ਖਿਡਾਰੀ ਤੇ ਸਪੋਰਟ ਸਟਾਫ਼ ਜੋ ਹਨ ਉਹ ਸਾਰੇ ਬਿਮਾਰ ਹਨ। ਇਸ ਲਈ ਮੈਨੇਜਮੈਂਟ ਨੇ ਇਕ ਸੁਰੱਖਿਤ ਫੈਸਲਾਂ ਲੈਂਦੇ ਹੋਏ ਸਭ ਨੂੰ ਆਈਸੋਲੇਟ ਕਰ ਦਿੱਤਾ ਹੈ। ਇਸ ਲਈ ਸੰਭਾਵਨਾ ਇਹ ਬਣ ਰਹੀ ਕਿ ਆਰ.ਸੀ. ਬੀ ਖਿਲਾਫ ਹੋਣ ਵਾਲੇ ਮੈਚ ਕੁਝ ਦਿਨਾਂ ਲਈ ਮੁਲਤਵੀ ਹੋ ਸਕਦੇ ਹਨ। ਵਰੁਣ ਚਕਰਵਰਤੀ ਤੇ ਸੰਦੀਪ ਵਰੀਅਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਲਈ ਇਸ ਡਰ ਦਾ ਮਾਹੌਲ ਬਣ ਗਿਆ ਹੈ। ਇਸ ਲਈ ਹੁਣ IPL ਮੈਂਚ ਮੁਲਤਵੀ ਕੀਤਾ ਜਾ ਸਕਦਾ ਹੈ। ਰਾਇਲ ਚੈਲੇਂਜ਼ਰਸ ਬੈਂਗਲੋਰ ਦੀ ਟੀਮ ਕੇ.ਕੇ.ਆਰ ਖ਼ਿਲਾਫ਼ ਮੈਦਾਨ ‘ਚ ਵੀ ਉਤਰਨ ਤੋਂ ਡਰ ਰਹੇ ਹਨ। ਕੇ.ਕੇ.ਆਰ ਨੇ ਆਪਣਾ ਪਿਛਲਾ ਮੁਕਾਬਲਾ 29 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਖ਼ਿਲਾਫ ਅਹਿਮਦਾਬਾਦ ‘ਚ ਖੇਡਿਆ ਸੀ।