Punjab
ਲੁਧਿਆਣਾ ‘ਚ ਦੋ ਬਦਮਾਸ਼ਾਂ ਨੇ ਲੁੱਟਿਆ ਡਾਕਟਰ

19 ਦਸੰਬਰ 2023: ਲੁਧਿਆਣਾ ਦੇ ਬਹਾਦੁਰ ਰੋਡ ‘ਤੇ ਦੋ ਨਕਾਬਪੋਸ਼ ਬਦਮਾਸ਼ਾਂ ਨੇ ਡਾਕਟਰ ਨੂੰ ਲੁੱਟਿਆ । ਲੁਟੇਰਿਆਂ ਨੇ ਸ੍ਰੀ ਰਾਮ ਕਲੀਨਿਕ ਦੇ ਡਾਕਟਰ ਦੇ ਕੈਬਿਨ ਵਿੱਚ ਦਾਖਲ ਹੋ ਕੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 45 ਹਜ਼ਾਰ ਰੁਪਏ ਲੁੱਟ ਲਏ। ਜਿਸ ਤੋਂ ਬਾਅਦ ਮੁਲਜ਼ਮ ਡਾਕਟਰ ਅਤੇ ਉਸ ਦੇ ਸਹਾਇਕ ਨੂੰ ਕੈਬਿਨ ਵਿੱਚ ਬੰਦ ਕਰਕੇ ਫ਼ਰਾਰ ਹੋ ਗਏ। ਇੱਕ ਮਰੀਜ਼ ਨੇ ਆ ਕੇ ਡਾਕਟਰ ਦਾ ਕੈਬਿਨ ਖੋਲ੍ਹਿਆ।ਡਾਕਟਰ ਨੂੰ ਸ਼ੱਕ ਹੈ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਬਦਮਾਸ਼ਾਂ ਨੇ ਉਸਦਾ ਪਿੱਛਾ ਕੀਤਾ ਸੀ।
ਉਨ੍ਹਾਂ ਨੇ ਇਸ ਘਟਨਾ ਦੀ ਪੂਰੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਅਨੁਸਾਰ ਆਸ-ਪਾਸ ਦੇ ਸੀ.ਸੀ.ਟੀ.ਵੀ ਬਰੇਸ ਲੈਣ ਤਾਂ ਹੀ ਪਤਾ ਲੱਗ ਸਕੇਗਾ ਅਤੇ ਜਲਦੀ ਹੀ ਇਹਨਾਂ ਬਦਮਾਸ਼ਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ |