Connect with us

Punjab

ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਹੈਰੋਇਨ ਸਣੇ ਕਾਬੂ

Published

on

23 ਦਸੰਬਰ 2203:  ਥਾਣਾ ਸਰਾਂਏ ਅਮਾਨਤ ਖਾਂ ਦੀ ਪੁਲਿਸ ਨੇ ਮੋੜ ਲਹੀਆ ਸਰਾਏ ਅਮਾਨਤ ਖਾਂ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ 900 ਗ੍ਰਾਮ ਹੈਰੋਇਨ ਤੇ 500 ਗ੍ਰਾਮ ਆਈਸ ਸਮੇਤ ਕਾਬੂ ਕੀਤਾ ਹੈ ਉਹਨਾਂ ਦੀ ਪਹਿਚਾਣ ਯਾਦਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਦਾਉਕੇ ਥਾਣਾ ਘਰਿੰਡਾ ਤੇ ਦੁਸਰੇ ਦੀ ਪਹਿਚਾਣ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਗੁਰਦਿਆਲ ਸਿੰਘ ਵਾਸੀ ਭਰੋਭਾਲ ਘਰਿੰਡਾ ਥਾਣਾ ਦੇ ਰੂਪ ਵਿੱਚ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਨਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸ਼ਬੰਧ ਵਿੱਚ ਮੋੜ ਲਹੀਆ ਸਰਾਏ ਅਮਾਨਤ ਖਾਂ ਪੁੱਜੇ ਤਾਂ ਇਕ ਮੋਟਰਸਾਈਕਲ ਡੀਲੈਕਸ ਨੰਬਰੀ PB.02.EN 4735 ਪਰ ਦੋ ਨੋਜਵਾਨ ਆਏ ਜਿੰਨਾ ਨੂੰ ਕਾਬੂ ਕਰਕੇ ਉਹਨਾ ਪਾਸੋ 900 ਗ੍ਰਾਮ ਹੈਰੋਇੰਨ ਅਤੇ 500 ਗ੍ਰਾਮ ਆਈਸ ਬਰਾਮਦ ਹੋਈ ਉਹਨਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 104/23 ਧਾਰਾ 21-ਸੀ, 29/61/85 ਦੇ ਅਧੀਨ ਕੇਸ ਦਰਜ ਕੀਤਾ ਹੈ