Punjab
ਫ਼ਤਹਿਗੜ੍ਹ ਚੂੜੀਆਂ ‘ਚ ਦੋ ਧਿਰਾਂ ਆਹਮੋ ਸਾਹਮਣੇ, ਗਹਿਗਚ ਹੋਈ ਲੜਾਈ

11 ਦਸੰਬਰ 2023: ਬਟਾਲਾ ਪੁਲਿਸ ਅਧੀਨ ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 13 ਦੇ ਚੌਂਕ ਵਿਚ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ। ਜਦੋਂ ਦੋ ਧਿਰਾਂ ’ਚ ਆਹਮੋ ਸਾਹਮਣੇ ਗਹਿਗਚ ਲੜਾਈ ਹੋ ਗਈ| ਦੋਵਾਂ ਧਿਰਾਂ ਨੇ ਇਕ ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ | ਇਸ ਹਮਲੇ ਵਿਚ ਦੋਵਾਂ ਧਿਰਾਂ ਦੇ 5 ਵਿਅਕਤੀ ਜਖਮੀ ਹੋ ਗਏ, ਜਿੰਨਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ,ਘਟਨਾ ਓਥੇ ਨਜਦੀਕ ਲੱਗੇ ਸੀਸੀਟੀਵੀ ਦੇ ਵਿਚ ‘ਚ ਰਿਕਾਰਡ ਹੋ ਗਏ ਹੈ|
ਇਸ ਸਬੰਧੀ ਇੱਕ ਧਿਰ ਦੇ ਅਭੀ ਪੁੱਤਰ ਰਾਜਾ ਮਸੀਹ ਵਾਸੀ ਵਾਰਡ ਨੰ 6 ਬੱਦੋਵਾਲ ਰੋਡ ਫਤਿਹਗੜ ਚੂੜੀਆਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਾਰਡ ਨੰ 2 ਅਤੇ 13 ਦੇ ਰਿੰਚੂ, ਅਰੁਣ ਅਤੇ ਪ੍ਰਿੰਸ ਨੇ ਸਾਥੀਆਂ ਸਮੇਤ ਉਸ ਤੇ ਹਮਲਾ ਕਰਕੇ ਸੱਟਾਂ ਲਗਾ ਕੇ ਉਸਨੂੰ ਜਖਮੀ ਕਰ ਦਿੱਤਾ ਅਤੇ ਇਸੇ ਹੀ ਧਿਰ ਦੇ ਸਾਹਿਲ, ਲਵ, ਸ਼ੈਲੀ ਅਤੇ ਨੀਲਮ ਨੇ ਦੱਸਿਆ ਕਿ ਅੱਜ ਫਿਰ ਉਕਤ ਵਿਅਕਤੀ ਅਤੇ ਇੰਨਾਂ ਦੇ ਸਾਥੀ ਐਸਡੀਏ ਚਰਚ ਨਜਦੀਕ ਆਏ ਅਤੇ ਉਹ ਆਪਣੇ ਚਾਚੇ ਦੇ ਘਰ ਦੇ ਬਾਹਰ ਬੈਠੇ ਸੀ ਅਤੇ ਫਿਰ ਸਾਡੇ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦਿੱਤਾ।