Connect with us

Punjab

ਅਮਰੀਕਾ ‘ਚ ਦੋ ਪੰਜਾਬੀ ਭੈਣਾਂ ‘ਤੇ ਹੋਈ ਫਾਇਰਿੰਗ, 1 ਭੈਣ ਦੀ ਮੌਕੇ ਮੌਤ

Published

on

ਅਮਰੀਕਾ ਦੇ ਨਿਊਜਰਸੀ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ| ਇਕ ਵਿਅਕਤੀ ਵਲੋਂ ਦਿਨ ਦਿਹਾੜੇ ਦੋ ਭੈਣਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ|

ਅਮਰੀਕਾ ਦੇ ਨਿਊਜਰਸੀ ‘ਚ ਇਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਚੱਲਣ ਕਾਰਨ ਮੌਕੇ ‘ਤੇ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੂਜੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦੋਵੇਂ ਚਚੇਰੀਆਂ ਭੈਣਾਂ ਸਨ ਜੋ ਇਕੱਠੀਆਂ ਨਿਊਜਰਸੀ ‘ਚ ਰਹਿੰਦੀਆਂ ਸਨ| ਦੋਵੇਂ ਭੈਣਾਂ ਜਲੰਧਰ ਦੇ ਨੂਰਮਹਿਲ ਦੀਆਂ ਰਹਿਣ ਵਾਲੀਆਂ ਹਨ ਜਦਕਿ ਹਮਲਾਵਰ ਨਕੋਦਰ ਦੇ ਪਿੰਡ ਹੁਸੈਨਪੁਰ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਅਮਰੀਕੀ ਪੁਲਸ ਮੌਕੇ ‘ਤੇ ਪਹੁੰਚ ਗਈ।

ਗੋਲੀਬਾਰੀ ‘ਚ ਮਰਨ ਵਾਲੀ ਲੜਕੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ ਹੈ ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਅਮਰੀਕੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਮੁਲਜ਼ਮ ਦੀ ਪਛਾਣ

ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਜੋਂ ਹੋਈ ਹੈ।ਗੋਲੀਆਂ ਚਲਾਉਣ ਵਾਲਾ ਨੌਜਵਾਨ ਨਕੋਦਰ, ਜਲੰਧਰ ਦਾ ਰਹਿਣ ਵਾਲਾ ਹੈ।। ਪੁਲੀਸ ਮੁਤਾਬਕ ਮੁਲਜ਼ਮ ਗੌਰਵ ਗਿੱਲ ਦੀ ਉਮਰ 19 ਸਾਲ ਹੈ। ਉਹ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਅਮਰੀਕਾ ਆਇਆ ਸੀ। ਉਸਦੇ ਪਿਤਾ ਇੱਕ ਅਰਬ ਦੇਸ਼ ਵਿੱਚ ਰਹਿੰਦੇ ਹਨ। ਉਸਦਾ ਇੱਕ ਛੋਟਾ ਭਰਾ ਨਕੋਦਰ ਰਹਿੰਦਾ ਹੈ।

ਮੁਲਜ਼ਮ ਕੀਤਾ ਗ੍ਰਿਫ਼ਤਾਰ

ਕਰੀਬ 6 ਘੰਟੇ ਬਾਅਦ ਪੁਲਿਸ ਨੇ ਮੁਲਜ਼ਮ ਹਮਲਾਵਰ ਗੌਰਵ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਦੋਸ਼ੀ ਲੜਕੀਆਂ ਨੂੰ ਜਾਣਦਾ ਸੀ

ਅਮਰੀਕੀ ਪੁਲਸ ਦੀ ਜਾਂਚ ਮੁਤਾਬਕ ਦੋਸ਼ੀ ਗੌਰਵ ਗਿੱਲ ਅਤੇ 20 ਸਾਲਾ ਲੜਕੀ ਇਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਨੇ ਇਕੱਠੇ TOEFL (ਭਾਸ਼ਾ ਯੋਗਤਾ ਪ੍ਰੀਖਿਆ) ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਗੌਰਵ ਸਟੱਡੀ ਵੀਜ਼ੇ ‘ਤੇ ਅਮਰੀਕਾ ਚਲਾ ਗਿਆ।