Connect with us

Punjab

ਸੰਗਰੂਰ ‘ਚ ਬਿਜਲੀ ਦੀ ਤਾਰਾਂ ਨਾਲ ਕਰੰਟ ਲੱਗਣ ਕਾਰਨ 2 ਮਜਦੂਰਾਂ ਦੀ ਮੌਤ

Published

on

ਸੰਗਰੂਰ ਦੇ ਲਹਿਰਾਗਾਗਾ ਨਗਲਾ ਪਿੰਡ ਵਿਖੇ ਬਿਜਲੀ ਦੀ ਤਾਰਾਂ ਨਾਲ 2 ਮਜਦੂਰਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਇਹ ਮਜਦੂਰ ਖੇਤ ਵਿਚ ਲਗੇ ਦਰੱਖਤ ਨੂੰ ਕੱਟ ਰਹੇ ਸਨ।
ਨਗਲਾ ਪਿੰਡ ਦੇ ਕਿਸਾਨ ਦੇ ਖੇਤ ਵਿਚ ਲਗੇ ਦਰੱਖਤ ਨੂੰ ਇਹਨਾਂ ਮਜਦੂਰਾਂ ਵੱਲੋੰ ਕੱਟਣ ਦਾ ਠੇਕਾ ਲਿਆ ਸੀ।
ਦਰਅਸਲ ਬੀਤੀ ਸ਼ਾਮ ਦਰੱਖਤ ਨੂੰ ਜ਼ਮੀਨ ਤੋਂ ਅੱਧਾ ਉਖਾੜ ਲਿਆ ਸੀ ਤੇ ਬਾਅਦ ਵਿੱਚ ਹਵਾ ਦੇ ਕਾਰਨ ਦਰੱਖਤ ਬਿਜਲੀ ਦੀ ਤਾਰਾਂ ਉੱਤੇ ਡਿੱਗ ਗਿਆ। ਸਵੇਰ ਨੂੰ ਬਿਜਲੀ ਨਹੀਂ ਸੀ ਜਦੋਂ ਇਨ੍ਹਾਂ ਮਜਦੂਰਾਂ ਵੱਲੋਂ ਦਰੱਖਤ ਕੱਟਣਾ ਸ਼ੁਰੂ ਕਰ ਦਿੱਤਾ ਗਿਆ ਪਰ ਅਚਨਚੇਤ ਬਿਜਲੀ ਆਉਣ ਕਾਰਨ ਇਹਨਾਂ ਮਜਦੂਰਾਂ ਨੂੰ ਕਰੰਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।