Corona Virus
ਕੋਰੋਨਾ ਵਾਇਰਸ ਨਾਲ ਹਾਲਾਤ ਹੋਰ ਵੀ ਵਿਗੜੇ, ਦਿਨ ‘ਚ ਹੁਣ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਦੇ ਸਾਹਮਣੇ ਆਏ ਮਾਮਲੇ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਰੇ ਦੇਸ਼ ‘ਚ ਕਹਿਰ ਦਿਨੋਂ ਦਿਨ ਹੋਰ ਜ਼ਿਆਦਾ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਨਾਲ ਹੀ ਇਕ ਲੱਖ 80 ਹਜ਼ਾਰ ਤੋਂ ਵੀ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਨਾਲ ਸਾਰੇ ਦੇਸ਼ ‘ਚ ਚਿੰਤਾ ਦਾ ਮਾਹੌਲ ਬਣੀਆਂ ਹੋਈਆ ਹੈ। ਜੋ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਜੋ ਦੇਸ਼ ਦੇ ਹਾਲਾਤ ਬਿਆਨ ਕਰ ਰਹੇ ਹਨ। ਇਸ ਮੱਦੇਨਜ਼ਰ ਰੱਖਦੇ ਹੋਏ ਭਾਰਤ ‘ਚ ਜਾਰੀ ਕੀਤੇ ਅੰਕੜੇ ਅਨੁਸਾਰ ਭਾਰਤ ‘ਚ 24 ਘੰਟਿਆਂ ‘ਚ ਕੋਰੋਨਾ ਦੇ ਇਕ ਲੱਖ 84 ਹਜ਼ਾਰ ਨਵੇਂ ਮਾਮਲੇ ਤੇ 1,027 ਮੌਤਾਂ ਦੇ ਕੇਸ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਰਜ ਕੀਤੇ ਗਏ ਹਨ। ਇਸ ਸਭ ਤੋਂ ਬਾਅਦ ਦੇਸ਼ ‘ਚ ਕੁਲ ਕੋਰੋਨਾ ਦੇ ਮਾਮਲੇ ਤੇ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋ ਕਿ ਕੁਲ ਕੇਸ 1,38,73,825 ਤੇ ਮੌਤਾਂ ਦੇ ਮਾਮਲੇ 1,72,085 ਇਨ੍ਹੇ ਹੋ ਗਏ ਹਨ। ਮੰਲਵਾਰ ਤਕ ਇੰਡੀਅਨ ਕੌਂਸਲਰ ਆਫ ਮੈਡੀਕਲ ਰਿਸਰਚ ਵੱਲੋਂ ਦੇਸ਼ ‘ਚ ਕੋਰੋਨਾ ਟੈਸਟਿੰਗ ਦੇ ਅੰਕੜਿਆਂ ਦੇ ਮੁਤਾਬਕ ਕੋਰੋਨਾ ਦੇ ਸੈਂਪਲ ਲਏ ਗਏ ਸੀ। ਜਿਸ ‘ਚ ਕੁੱਲ 26,06,18,866 ਸੈਂਪਲ ਟੈਸਟ ਕੀਤੇ ਗਏ ਹਨ।