Connect with us

Punjab

ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਆਪ੍ਰੇਸ਼ਨ ਸੀਲ 4 ਲਗਾਏ ਗਏ ਇੰਟਰਸਟੇਟ ਨਾਕੇ

Published

on

6 ਦਸੰਬਰ 2023: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਦੇ ਲਈ ਅੱਜ ਆਪ੍ਰੇਸ਼ਨ ਸੀਲ 4 ਦੇ ਤਹਿਤ ਇੰਟਰਸਟੇਟ ਨਾਕੇ ਲਾਏ ਗਏ ਨੇ ਪੰਜਾਬ ਅੰਦਰ ਆਉਣ ਵਾਲੀਆਂ ਸਾਰੀਆਂ ਹੱਦਾਂ ਤੇ ਵੱਡੀ ਗਿਣਤੀ ਚ ਪੁਲਿਸ ਕਰਮੀ ਤੈਨਾਤ ਕੀਤੇ ਗਏ ਨੇ ਖਾਸ ਤੌਰ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਇਹ ਵੱਡੀ ਮੁਹਿਮ ਹੈ ਤਾਂ ਜੋ ਬਾਹਰਲੇ ਸੂਬਿਆਂ ਤੋਂ ਨਸਾ ਪੰਜਾਬ ਦੇ ਵਿੱਚ ਆ ਰਿਹਾ ਉਸ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਨਾਲ ਦੀ ਨਾਲ ਅਗਰ ਸ਼ਰਾਬ ਜਾਂ ਫਿਰ ਅਪਰਾਧਿਕ ਬਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਮਾੜੇ ਅਨਸਰਾਂ ਨੂੰ ਨਕੇਲ ਪਾਈ ਜਾਵੇ ਇਸ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਇੰਟਰਸਟੇਟ ਨਾਕੇ ਲਗਾਏ ਗਏ ਹਨ ਸੰਗਰੂਰ ਦੇ ਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੰਗਰੂਰ ਜ਼ਿਲ੍ਹੇ ਦੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈ ਜਿੱਥੇ ਤਿੰਨ ਇੰਟਰਸਟੇਟ ਨਾਕੇ ਨੇ ਜਿਹਨਾਂ ਤੇ ਵੱਡੀ ਗਿਣਤੀ ਚ ਪੰਜਾਬ ਪੁਲਿਸ ਦੇ ਮੁਲਾਜ਼ਮ ਤੈਨਾਤ ਨੇ ਜਿਸ ਦੀ ਨਿਗਰਾਨੀ ਖੁਦ ਐਸਪੀ ਸੰਗਰੂਰ ਕਰ ਰਹੇ ਨੇ ਹਰਿਆਣਾ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ

ਐਸਪੀ ਸੰਗਰੂਰ ਨੇ ਦੱਸਿਆ ਕਿ ਸੰਗਰੂਰ ਦੇ ਵਿੱਚ ਤਿੰਨ ਜਗ੍ਹਾ ਨਾਕੇਬੰਦੀ ਕੀਤੀ ਗਈ ਹੈ। ਹਰ ਨਾਕੇ ਤੇ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਨੇ ਮਾਨਯੋਗ ਡੀਜੀਪੀ ਦੇ ਅਦੇਸਾਂ ਦੇ ਆਪਰੇਸ਼ਨ 4 ਸੀਲ ਸ਼ੁਰੂ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਨਸ਼ੇ ਨੂੰ ਰੋਕਣਾ ਹੈ

ਦੱਸ ਦਈਏ ਕਿ ਨਸ਼ੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਹੀ ਐਸ ਪੀ ਅਤੇ ਅਐਸਐਸਪੀਆਂ ਦੇ ਨਾਲ ਖਾਸ ਮੁਲਾਕਾਤ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਹਰ ਕੀਮਤ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮਾੜੇ ਅਨਸਰ ਅਗਰ ਕੋਈ ਕਾਰਵਾਈ ਕਰਕੇ ਜਾਂਦੇ ਨੇ ਤਾਂ ਅਗਲੇ ਚੌਂਕ ਤੱਕ ਨਹੀਂ ਜਾਣੇ ਚਾਹੀਦੇ ਤਾਂ ਕਹਿ ਸਕਦੇ ਆ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਿਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੁਣ ਇਸ ਦੇ ਵਿੱਚ ਕਿੰਨੀ ਕਾਮਯਾਬੀ ਪੁਲਿਸ ਨੂੰ ਮਿਲਦੀ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ।