Punjab
ਬੇਰੋਜਗਾਰ ਆਰਟ ਐਂਡ ਕਰਾਫਟ ਸੰਗਰਸ਼ ਕਮੇਟੀ ਦੀ ਚੇਤਾਵਨੀ ਮੰਗਾ ਨਾ ਪੁਰੀਆ ਹੋਈਆਂ ਤਾ ਮੁੱਖ ਮੰਤਰੀ ਪੰਜਾਬ ਦਾ ਕਰੇਂਗੇ ਘਿਰਾਓ
ਬੇਰੋਜਗਾਰ ਆਰਟ ਐਂਡ ਕਰਾਫਟ ਸੰਗਰਸ਼ ਕਮੇਟੀ ਵਲੋਂ ਅੱਜ ਬਟਾਲਾ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ ਚ ਉਹਨਾਂ ਆਪਣੀਆਂ ਮੰਗਾ ਨੂੰ ਲੈਕੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਕਲ ਹੋਣ ਵਾਲੀ ਉਹਨਾਂ ਦੀ ਸਿਖਿਆ ਵਿਭਾਗ ਨਾਲ ਮੀਟਿੰਗ ਚ ਮੰਗਾ ਪੁਰੀਆ ਨਾ ਹੋਇਆ ਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕਰਨਗੇ। ਉਥੇ ਹੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਹਿਲਾ ਤਾ ਉਹਨਾਂ ਦੀਆ ਪਿਛਲੀਆਂ ਸਰਕਾਰਾਂ ਪਰ੍ਤੀ ਇਹ ਰੋਸ ਸੀ ਕਿ ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਸਰਕਾਰੀ ਤੌਰ ਤੇ ਕੀਤੀ ਨਹੀਂ ਸੀ ਗਈ ਉਥੇ ਹੀ ਉਹਨਾਂ ਕਿਹਾ ਕਿ ਇਸੇ ਦੇ ਚਲਦੇ ਉਹਨਾਂ ਵਲੋਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਮੌਕਾ ਦਿਤਾ ਲੇਕਿਨ ਇਸ ਸਰਕਾਰ ਵਲੋਂ ਜੋ ਭਰਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਸ ਚ ਆਰਟ ਐਂਡ ਕਰਾਫਟ ਟੀਚਰ ਲਈ ਬੀ ਏ ਜਾ ਫਿਰ ਬੀ ਐਡ ਹੋਣਾ ਲਾਜਿਮੀ ਕੀਤਾ ਗਿਆ ਹੈ ਜਦਕਿ ਉਹਨਾਂ ਦੀ ਮੰਗ ਹੈ ਕਿ ਜਿਵੇ ਪਹਿਲਾ ਉਹਨਾਂ ਦੇ ਡਿਪਲੋਮਾ ਦੇ ਅਧਾਰ ਤੇ ਭਰਤੀ ਕੀਤੀ ਜਾਂਦੀ ਰਹੀ ਹੈ ਉਸੇ ਤਰਜ਼ ਤੇ ਭਰਤੀ ਕੀਤੀ ਜਾਵੇ ਅਤੇ ਇਸ ਮੰਗ ਨੂੰ ਲੈਕੇ ਉਹਨਾਂ ਦੀ ਸਿਖਿਆ ਮੰਤਰੀ ਪੰਜਾਬ ਨਾਲ ਪਿਛਲੇ ਕੁਛ ਦੀਨਾ ਪਹਿਲਾ ਵੀ ਮੀਟਿੰਗ ਹੋ ਚੁਕੀ ਹੈ ਲੇਕਿਨ ਉਹਨਾਂ ਦੀ ਮੰਗ ਨਹੀਂ ਪੂਰੀ ਹੋਈ ਹੈ ਅਤੇ ਜਦਕਿ ਸਿਖਿਆ ਵਿਭਾਗ ਦੇ ਅਧਿਕਾਰੀਆ ਨਾਲ ਵੀ ਕਲ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਹਨਾਂ ਬੇਰੋਜਗਾਰ ਆਰਟ ਐਂਡ ਕਰਾਫਟ ਸੰਗਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆ ਮੰਗਾ ਪੁਰੀਆ ਨਾ ਹੋਇਆ ਤਾ ਉਹ ਮਜਬੂਰਨ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਖਿਲ਼ਾਫ ਸੰਗਰਸ਼ ਸ਼ੁਰੂ ਕਰਨਗੇ।