World
ਕੰਬੋਡੀਆ ਤੋਂ ਆਈ ਮੰਦਭਾਗੀ ਖ਼ਬਰ ,ਹੋਟਲ ‘ਚ ਲੱਗੀ ਅੱਗ, 10 ਲੋਕਾਂ ਦੀ ਹੋਈ ਮੌਤ

ਕੰਬੋਡੀਆ ‘ਚ ਵਾਪਰਿਆ ਦਰਦਨਾਕ ਹਾਦਸਾ, ਕੰਬੋਡੀਆ ਦੇ ਪੋਇਪੇਟ ‘ਚ ਹੋਟਲ ਲੱਗ ਗਈ ਹੈ ਜਿਸ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਵੱਧ ਲੋਕੀਂ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਹੈ ਕਿ ਹੋਟਲ ‘ਚ ਅਜੇ ਵੀ 50 ਤੋਂ ਜ਼ਿਆਦਾ ਲੋਕ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ।

ਇਹ ਘਟਨਾ ਪੋਇਪੇਟ ਦੇ ਗ੍ਰੈਂਡ ਡਾਇਮੰਡ ਸਿਟੀ ਹੋਟਲ ‘ਚ ਵਾਪਰੀ। ਕਈ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰਦੇ ਵੀ ਦੇਖਿਆ ਗਿਆ। ਇਸ ਨਾਲ ਜੁੜੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
