Connect with us

Business

40 ਹਜ਼ਾਰ ਤਕ ITR ਹੋ ਰਹੇ ਨੇ ਨਵੇਂ ਪੋਰਟਲ ‘ਤੇ ਦਾਖਲ : CBDT

Published

on

income tax portal

ਸੈਂਟਰਲ ਡਾਇਰੈਕਟ ਟੈਕਸ ਬੋਰਡ ਨੇ ਕਿਹਾ ਕਿ ਨਵੇਂ ਇਨਕਮ ਟੈਕਸ ਪੋਰਟਲ ‘ਤੇ ਈ-ਕਾਰਵਾਈ ਤਹਿਤ ਹੁਣ ਤੱਕ ਕੁੱਲ 24.781 ਪ੍ਰਤੀਕਿਰਿਆਵਾਂ ਮਿਲਿਆਂ ਹਨ ਅਤੇ ਰੋਜ਼ਾਨਾ 40,000 ਤੋਂ ਜ਼ਿਆਦਾ ਆਈ. ਟੀ. ਆਰ. ਦਾਖ਼ਲ ਹੋ ਰਹੇ ਹਨ। ਸੀ. ਬੀ. ਡੀ. ਆਈ. ਟੀ. ਨੇ ਨਾਲ ਹੀ ਕਿਹਾ ਕਿ ਉਹ ਨਵੀਂ ਸਾਈਟ ‘ਤੇ ਆ ਰਹੀ ਤਕਨੀਕੀ ਗੜਬੜੀਆਂ ਨੂੰ ਠੀਕ ਕਰਨ ਲਈ ਜ਼ੋਰ-ਸ਼ੋਰ ਨਾਲ ਕੋਸ਼ਿਸ਼ ਕਰ ਰਿਹਾ ਹੈ। ਚਾਰਟਡ ਅਕਾਊਂਟੈਂਟ ਦਾ ਕਹਿਣਾ ਹੈ ਕਿ ਉਹ ਪੋਰਟਲ ਲਾਂਚ ਇਕ ਮਹੀਨੇ ਬਾਅਦ ਵੀ ਪ੍ਰੇਸ਼ਾਨੀਆਂ ਦਾ ਅਨੁਭਵ ਕਰ ਰਹੇ ਹਨ।

ਸੀ. ਬੀ. ਡੀ. ਟੀ. ਨੇ ਕਿਹਾ ਕਿ ਯੂਜ਼ਰਜ਼ ਇਨਕਮ ਟੈਕਸ ਰਿਟਰਨ 3, 5, 6 ਅਤੇ 7 ਦੀ ਗੈਰ ਉਪਲਬਧਤਾ ਸਬੰਧਤ ਕੁਝ ਮੁੱਦਿਆਂ ‘ਤੇ ਸ਼ਿਕਾਇਤ ਕਰ ਰਹੇ ਹਨ, ਜਦੋਂ ਕਿ ਕੁਝ ਮਾਮਲਿਆਂ ਵਿਚ ਆਈ. ਟੀ. ਆਰ. ਦਾਖਲੇ, ਈ-ਵੈਰੀਫਿਕੇਸ਼ਨ ਜਾਂ ਪੋਰਟਲ ਵਿਚ ਲਾਗਇਨ ਸਬੰਧੀ ਸਮੱਸਿਆਵਾਂ ਸਾਹਮਣੇ ਆਈਆਂ ਹਨ ਅਤੇ ਸੁਧਾਰਤਮਕ ਉਪਾਅ ਕੀਤੇ ਜਾ ਰਹੇ ਹਨ। ਸੀ. ਬੀ. ਡੀ. ਟੀ. ਨੇ ਕਿਹਾ ਕਿ ਸਹੂਲਤਾਂ ਨੂੰ ਸਰਲ ਬਣਾਉਣ ਲਈ ਟੈਕਸਦਾਤਾਵਾਂ, ਟੈਕਸ ਪੇਸ਼ੇਵਰਾਂ ਅਤੇ ਆਈ. ਸੀ. ਏ. ਆਈ. ਦੇ ਪ੍ਰਤੀਨਿਧੀਆਂ ਦੀ ਰਾਇ ਦੇ ਆਧਾਰ ‘ਤੇ ਸੁਧਾਰਤਮਕ ਉਪਾਅ ਕੀਤੇ ਜਾ ਰਹੇ ਹਨ। ਇਨਕਮ ਟੈਕਸ ਮਾਮਲਿਆਂ ਦੀ ਉੱਚ ਸੰਸਥਾ ਸੀ. ਬੀ. ਡੀ. ਟੀ. ਨੇ ਕਿਹਾ, ”ਵਿਭਾਗ ਕਿਸੇ ਵੀ ਲਟਕੇ ਮੁੱਦੇ ਦੇ ਹੱਲ ਵਿਚ ਤੇਜ਼ੀ ਲਿਆਉਣ ਅਤੇ ਬਾਕੀ ਸਾਰੀਆਂ ਸੁਵਿਧਾਵਾਂ ਨੂੰ ਜਲਦ ਤੋਂ ਜਲਦ ਉਪਲਬਧ ਕਰਾਉਣ ਲਈ ਇੰਫੋਸਿਸ ਨਾਲ ਲਗਾਤਾਰ ਜੁੜਿਆ ਹੋਇਆ ਹੈ। ਸੀ. ਬੀ. ਡੀ. ਟੀ. ਮੁਤਾਬਕ, ਇਸ ਸਮੇਂ ਹਰ ਹਰ ਦਿਨ ਲਗਭਗ 8-10 ਲੱਖ ਲੋਕ ਨਵੇਂ ਪੋਰਟਲ ਵਿਚ ਲਾਗਇਨ ਕਰ ਰਹੇ ਹਨ ਅਤੇ ਔਸਤ 40,000 ਆਈ. ਟੀ. ਰਿਟਰਨ ਦਾਖ਼ਲ ਕੀਤੇ ਜਾ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *