Business
ਅਮਰੀਕਾ ਦੀ ਤੇਲ ਮਾਰਕੀਟ ਹੋਈ crash, ਕੱਚੇ ਤੇਲ ਦਾ ਮੁੱਲ 0 ਡਾਲਰ ਤੋਂ ਥੱਲੇ
US ਕੱਚੇ ਤੇਲ ਦੀ ਕੀਮਤ ਚ ਇਤਿਹਾਸਕ ਗਿਰਾਵਟ ਡਿਮਾਂਡ ਘਟਣ ਕਾਰਨ
ਦੁਨੀਆਂ ਭਰ ਚ ਕੋਰੋਨਾ ਦਾ ਕਹਿਰ ਹੁਣ ਆਰਥਿਕ ਤਬਾਹੀ ਵਲ ਵਧਣਾ ਸ਼ੁਰੂ ਹੋ ਗਿਆ ਹੈ। ਇਤਿਹਾਸ ਚ ਪਹਿਲੀ ਵਾਰ ਅਮਰੀਕੀ ਕੱਚੇ ਤੇਲ ਯਾਨੀ WTI CRUDE OIL ਦੀ ਕੀਮਤ ਸਿਫ਼ਰ ਡਾਲਰ ਤੋਂ ਵੀ ਥੱਲੇ ਪਹੁੰਚ ਗਈ ਹੈ। ਮਈ ਦੇ contract ਲਈ ਇਹ ਕੀਮਤ ਨੈਗੇਟਿਵ ਚ ਯਾਨੀ $-37.63 ਪ੍ਰਤੀ ਬੈਰਲ ਜਾ ਡਿੱਗੀ ਜਿਸਦਾ ਮਤਲੱਬ ਕਿ ਅਮਰੀਕਾ ਚ ਹੁਣ ਇਕ ਗੈਲਨ ਕੱਚਾ ਤੇਲ 0 ਡਾਲਰ ਤੋਂ ਵੀ ਥੱਲੇ ਪੁੱਜ ਗਿਆ ਹੈ।
ਅਮਰੀਕਾ ਦੇ WTI ਕਰੂਡ ਆਇਲ ਦੀ ਕੀਮਤ ਦੀ ਇਹ ਗਿਰਾਵਟ ਇਤਿਹਾਸਕ ਹੈ। 1983 ਤੋਂ WTI ਤੇਲ ਦੀਆਂ ਕੀਮਤਾਂ ਅਤੇ ਜਾਰੀ trading ਤੋਂ ਅੱਜ ਤਕ ਅਜਿਹਾ ਕਦੇ ਨਹੀਂ ਹੋਇਆ। ਅਮਰੀਕੀ ਕੱਚੇ ਤੇਲ ਦੀ ਕੀਮਤ ਡਿਗਣ ਦਾ ਕਾਰਨ ਹਵਾਈ ਜਹਾਜ਼ਾਂ, ਟ੍ਰਾੰਸਪੋਰਟ, automobile industry ਦਾ ਕੋਰੋਨਾ ਕਾਰਨ ਠੱਪ ਹੋਣਾ ਹੈ।
Oil producer ਮੁਲਕਾਂ ਵਲੋਂ ਤੇਲ ਦਾ ਉਤਪਾਦਨ ਅਤੇ ਸਪਲਾਈ ਲਾਈਨਾਂ ਫੁਲ ਹੋਣ ਕਾਰਨ ਅਤੇ ਖਪਤ ਬੰਦ ਹੋਣ ਕਾਰਨ ਤੇਲ ਉਤਪਾਦਕ ਮੁਲਕਾਂ ਨੂੰ ਹੁਣ ਆਪਣੇ ਸਟਾਕ ਕੌਡੀਆਂ ਦੇ ਭਾਅ ਖਾਲੀ ਕਰਨੇ ਪੈ ਰਹੇ ਨੇ। ਜਿਸਦਾ ਸਿੱਧਾ ਮਤਲਬ ਹੈ ਕਿ ਤੇਲ ਦੇ stock ਖਾਲੀ ਕਰਨ ਲਈ ਉਲਟਾ ਪੈਸੇ ਦੇਣੇ ਪੈ ਰਹੇ ਨੇ।
ਅਮਰੀਕਾ ਚ WTI ਗਰੇਡ ਦਾ ਕੱਚਾ ਤੇਲ ਪੈਦਾ ਹੁੰਦਾ ਹੈ ਜਿਸਨੂੰ Western Texas International ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਅਮਰੀਕਾ ਚ ਖਪਤ ਨਾ ਹੋਣ ਕਾਰਨ ਭੰਡਾਰ ਭਰੇ ਨੇ ਅਤੇ ਰੂਸ ਅਤੇ ਸਾਊਦੀ ਅਰਬ ਮੁਲਕਾਂ ਨਾਲ ਵੀ ਤੇਲ ਮੰਗਵਾਉਣ ਦੇ ਸਮਝੌਤਿਆਂ ਤਹਿਤ import ਅਜੇ ਹੋਣਾ ਹੈ। ਇਸ ਤੇਲ ਦੀ ਖਪਤ ਹੁਣ ਬੰਦ ਹੈ ਜਿਸ ਕਾਰਨ ਕੀਮਤਾਂ ਚ ਭਾਰੀ ਗਿਰਾਵਟ ਆਈ ਹੈ।
ਇਨ੍ਹਾਂ ਕੱਚੇ ਤੇਲ ਦੀਆਂ ਕੀਮਤਾਂ ਦੇ crash ਨੂੰ ਬੀਤੇ ਹਫ਼ਤੇ ਰੂਸ ਅਤੇ ਸਾਊਦੀ ਅਰਬ ਵਲੋਂ ਤੇਲ ਦਾ ਉਤਪਾਦਨ ਘਟਾ ਕੇ ਅਤੇ ਸਪਲਾਈ ਰੋਕ ਕੇ ਕਾਬੂ ਚ ਰੱਖਣ ਦੀਆਂ ਅਸਫ਼ਲ ਕੋਸ਼ਿਸ਼ਾਂ ਹੋਈਆਂ। ਲੇਕਿਨ ਸੋਮਵਾਰ ਨੂੰ ਕੱਚੇ ਤੇਲ ਦਾ ਮੂਲ $-37.63 ਪ੍ਰਤੀ ਬੈਰਲ ਪੁੱਜ ਜਾਣਾ ਮੰਦੀਦੇ ਦੌਰ ਦੀ ਸ਼ੁਰੁਆਤ ਵਲ ਇਸ਼ਾਰਾ ਹੈ ਜਿਸਦਾ ਦੁਨੀਆਂ ਦੀ ਆਰਥਿਕਤਾ ਤੇ ਵੀ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਹਾਲਾਂਕਿ ਮਈ ਅਤੇ ਜੂਨ ਮਹੀਨਿਆਂ ਦੇ ਭਵਿੱਖੀ contracts ਤਹਿਤ ਇਸ ਗਿਰਾਵਟ ਤੋਂ ਬਾਅਦ ਕੀਮਤਾਂ ਸੁਧਰਨ ਦਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਲੇਕਿਨ ਫ਼ਿਲਹਾਲ ਤੇਲ ਸੰਭਾਲਣ ਦੀ ਚੁਣੌਤੀ ਅਤੇ ਮੰਦੀ ਦੀ ਤਸਵੀਰ ਸਾਫ਼ ਸਾਹਮਣੇ ਨਜ਼ਰ ਆ ਰਹੀ ਹੈ।