Connect with us

Punjab

ਵਧਦੀ ਗਰਮੀ ਦੇ ਨਾਲ ਵਧੇ ਸਬਜ਼ੀਆਂ ਦੇ ਰੇਟ, ਜਾਣੋ ਨਵੇਂ ਰੇਟ

Published

on

ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਾਪਮਾਨ ਵੱਧ ਰਿਹਾ ਹੈ ਅਜਿਹੇ ਵਿੱਚ ਲੋਕਾਂ ਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ। ਮੰਡੀਆਂ ਵਿੱਚ ਸਬਜ਼ੀਆਂ ਦੇ ਰੇਟ ਅਸਮਾਨੀ ਪੁੱਜ ਰਹੇ ਹਨ |ਹਰੇਕ ਸਬਜ਼ੀ ਦਾ ਮੁੱਲ ਦੋ ਗੁਣਾ ਵੱਧ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਸਬਜ਼ੀ ਖਰੀਦਣ ਵਿੱਚ ਪਰੇਸ਼ਾਨੀ ਆ ਰਹੀ ਹੈ|

ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ 10 ਦਿਨਾਂ ਦੇ ਮੁਕਾਬਲੇ ਸਬਜ਼ੀਆਂ ਦੇ ਰੇਟ ਵਿੱਚ 10 ਰੁਪਏ ਤੋਂ 40 ਰੁਪਏ ਤੱਕ ਪ੍ਰਤੀ ਕਿਲੋ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਜਿਸ ਤਰੀਕੇ ਗਰਮੀ ਵੱਧ ਰਹੀ ਹੈ ਗ੍ਰਾਹਕ ਵੀ ਮੰਡੀਆਂ ਵਿੱਚ ਘੱਟ ਗਿਣਤੀ ਵਿੱਚ ਪਹੁੰਚ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਦੂਜੇ ਪਾਸੇ ਗ੍ਰਾਹਕ ਨੇ ਦੱਸਿਆ ਕਿ ਸਬਜ਼ੀਆਂ ਦੇ ਰੇਟ ਵਧਣ ਨਾਲ ਉਹਨਾਂ ਦੇ ਖਰਚ ਵਧੇ ਹਨ ਜਿਸ ਦਾ ਵਾਧੂ ਬੋਝ ਉਹਨਾਂ ਤੇ ਪੈ ਰਿਹਾ ਹੈ l

ਵਧਦੀ ਗਰਮੀ ਕਾਰਨ ਸਬਜ਼ੀਆਂ ਦੇ ਭਾਅ ਦੁੱਗਣੇ ਹੁੰਦੇ ਨਜ਼ਰ ਆ ਰਹੇ ਹਨ। ਟਮਾਟਰ ਤੋਂ ਲੈ ਕੇ ਪਿਆਜ਼, ਘੀਆ, ਕੱਦੂ, ਬੈਂਗਣ, ਆਲੂ, ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਹਨ।

ਸਬਜ਼ੀਆਂ ਦੇ ਦੁਕਾਨਦਾਰ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ ਅਤੇ ਤਾਪਮਾਨ ਕਾਰਨ ਸਬਜ਼ੀਆਂ ਤੇਜ਼ੀ ਕਾਰਨ ਖਰਾਬ ਹੋ ਜਾਂਦੀਆਂ ਹਨ ਅਤੇ ਹੁਣ ਤੱਕ ਮੀਂਹ ਨਾ ਪੈਣ ਕਾਰਨ ਸਬਜ਼ੀਆਂ ਦੀ ਨਵੀਂ ਫਸਲ ਵੀ ਨਹੀਂ ਹੋਈ ਹੈ।

 

 

ਇਹ ਸਬਜ਼ੀਆਂ ਦਾ ਦੋ ਗੁਣਾ ਵਧਿਆ ਰੇਟ

ਸਬਜ਼ੀ                                    ਨਵਾਂ ਭਾਅ                         ਪੁਰਾਣਾ ਭਾਅ
ਸ਼ਿਮਲਾ ਮਿਰਚ                           100                                   40
ਗੋਭੀ                                          60                                    20
ਹਰਾ ਟਿੰਡਾ                                  100                                   30
ਕਰੇਲਾ                                       60                                      30
ਪਿਆਜ਼                                      50                                      25
ਨਿੰਬੂ                                          200                                    80
ਖਰਬੂਜ਼ਾ                                     50                                      20
ਹਰੇ ਮਟਰ                                   120                                    50
ਲਸਣ                                        300                                    150

ਅਦਰਕ                                     200                                  120