Jalandhar
ਸਾਵਣ ਮਹੀਨੇ ਹੋਣ ਵਾਲੀ ਮੀਂਹ ਕਾਰਨ ਸਬਜ਼ੀਆਂ ਹੋਈਆਂ ਮਹਿੰਗੀਆਂ
ਜਲੰਧਰ, 09 ਜੁਲਾਈ: ਇੱਕ ਪਾਸੇ ਜਿੱਥੇ ਕੋਰੋਨਾ ਦੀ ਮਾਰ ਕਰਕੇ ਲੋਕਾਂ ਦੇ ਕਾਰੋਬਾਰ ਠੱਪ ਹੋਏ ਨੇ ਉਸ ਦੇ ਦੂਜੇ ਪਾਸੇ ਲੋਕਾਂ ਨੂੰ ਮਹਿੰਗਾਈ ਸਤਾਉਣ ਲੱਗ ਪਈ ਹੈ। ਜੇਕਰ ਗੱਲ ਸਬਜ਼ੀਆਂ ਦੀ ਕਰੀਏ ਤਾਂ ਕੁਝ ਹੀ ਦਿਨਾਂ ਵਿੱਚ ਸਬਜ਼ੀਆਂ ਦੇ ਦਾਮ ਪਹਿਲੇ ਨਾਲੋਂ ਦੁੱਗਣੇ ਹੋ ਗਏ ਨੇ।
ਜਿਥੇ ਇੱਕ ਪਾਸੇ ਹਰ ਇਨਸਾਨ ਸਵੇਰੇ ਉੱਠਦੇ ਹੀ ਆਪਣੇ ਕਾਰੋਬਾਰ ਅਤੇ ਆਪਣੀ ਨੌਕਰੀ ਬਾਰੇ ਸੋਚਦਾ ਹੈ ਉਹਦੇ ਦੂਜੇ ਪਾਸੇ ਹਰ ਗ੍ਰਹਿਣੀ ਇਹ ਸੋਚਦੀ ਹੈ ਕਿ ਅੱਜ ਸਾਰਾ ਦਿਨ ਬਣਾਉਣਾ ਕੀ ਹੈ। ਲੇਕਿਨ ਕੁਝ ਵੀ ਬਣਾਉਣ ਲਈ ਜਦੋਂ ਰਸੋਈ ਵਿੱਚ ਜਾਂਦੀ ਹੈ ਤਾਂ ਉੱਥੇ ਪਈਆਂ ਚੀਜ਼ਾਂ ਦੀਆਂ ਕੀਮਤਾਂ ਵੇਖ ਕੇ ਸਵੇਰ ਤੋਂ ਹੀ ਉਸ ਦੇ ਦਿਮਾਗ ਤੇ ਮਹਿੰਗਾਈ ਦਾ ਬੋਝ ਪੈਣਾ ਸ਼ੁਰੂ ਹੋ ਜਾਂਦਾ ਹੈ। ਰਸੋਈ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ ਦੇ ਦਾਮ ਅੱਜ ਕੁਝ ਦਿਨ ਪਹਿਲਾਂ ਜੋ ਸੀ ਉਸ ਤੋਂ ਬਾਅਦ ਤਕਰੀਬਨ ਦੁੱਗਣੇ ਜਾਂ ਤਿੱਗਣੇ ਤੋਂ ਜਿਆਦਾ ਹੋ ਗਏ ਨੇ। ਜੇਕਰ ਕੁਝ ਗਿਣੀਆਂ ਚੁਣੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਟਮਾਟਰ ਜਿੱਥੇ ਪਹਿਲੇ ਪੰਦਰਾਂ ਰੁਪਏ ਕਿੱਲੋ ਵਿਕ ਰਿਹਾ ਸੀ ਅੱਜ ਉਸ ਦਾ ਦਾਮ ਸੱਠ ਤੋਂ ਸੱਤਰ ਰੁਪਏ ਕਿਲੋ ਹੋ ਗਏ ਨੇ। ਉਧਰ ਇਸ ਦੇ ਨਾਲ ਪਿਆਜ਼ ਆਲੂ ਭਿੰਡੀਆਂ ਮਟਰ ਆਦਿ ਹੋਰ ਸਬਜ਼ੀਆਂ ਪਹਿਲੇ ਨਾਲੋਂ ਦੁੱਗਣੇ ਦਾਮ ਤੱਕ ਪਹੁੰਚ ਗਈਆਂ ਨੇ ।
ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਜੋ ਸਬਜ਼ੀ ਪਹਿਲੇ ਪੰਜਾਬ ਤੋਂ ਆਉਂਦੀ ਸੀ ਹੁਣ ਉਹ ਚੋਣਾਂ ਲੱਗਣ ਕਰਕੇ ਅਤੇ ਬਰਸਾਤਾਂ ਕਰਕੇ ਪੰਜਾਬ ਦੀ ਜਗ੍ਹਾ ਹੋਰ ਸੂਬਿਆਂ ਤੋਂ ਆ ਰਹੀਆਂ ਨੇ ਜਿਸ ਕਰਕੇ ਉਹ ਕਾਫੀ ਮਹਿੰਗੀ ਹੋ ਗਈ ਹੈ ਇਸ ਦੇ ਨਾਲ ਹੀ ਸਬਜ਼ੀਆਂ ਵਿੱਚ ਮਹਿੰਗਾਈ ਦਾ ਇੱਕ ਵੱਡਾ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵੀ ਨੇ ਸਬਜ਼ੀ ਵਿਕਰੇਤਾ ਮੰਨਦੇ ਨੇ ਕਿ ਸਬਜ਼ੀ ਉਨ੍ਹਾਂ ਨੂੰ ਮਹਿੰਗੀ ਵੇਚਣੀ ਪੈ ਰਹੀ ਹੈ ਕਿਉਂਕਿ ਮੰਡੀ ਵਿੱਚ ਉਨ੍ਹਾਂ ਨੂੰ ਖੁਦ ਇਹ ਸਬਜ਼ੀਆਂ ਕਾਫੀ ਮਹਿੰਗੇ ਦਾਮਾਂ ਤੇ ਮਿਲ ਰਹੀਆਂ ਨੇ। ਉਨ੍ਹਾਂ ਮੁਤਾਬਕ ਫਿਲਹਾਲ ਕੁਝ ਸਮੇਂ ਅੱਜ ਹੋਰ ਲੋਕਾਂ ਨੂੰ ਇਸ ਮਹਿੰਗਾਈ ਤੋਂ ਨਿਜਾਤ ਨਹੀਂ ਮਿਲਣ ਵਾਲੀ।