Punjab
ਵਿਅਕਤੀ ਨੂੰ ਇਕਾਂਤਵਾਸ ਕਰਨ ਪੁਹੰਚੀ ਸਿਹਤ ਵਿਭਾਗ ਦੀ ਗੱਡੀ ਨੇ ਖੋਲ੍ਹੀ ਆਪਣੇ ਹੀ ਵਿਭਾਗ ਦੀ ਪੋਲ
- ਗੰਦਗੀ ਨਾਲ ਭਰੀ ਹੋਈ ਗੱਡੀ, ਇਕਾਂਤਵਾਸ ਕੀਤੇ ਵਿਅਕਤੀ ਨੇ ਗੱਡੀ ਵਿੱਚ ਬੈਠਣ ਤੋਂ ਕੀਤਾ ਇਨਕਾਰ
ਤਰਨ ਤਾਰਨ, 28 ਅਪ੍ਰੈਲ ( ਪਵਨ ਸ਼ਰਮਾ): ਖੇਮਕਰਨ ਦੇ ਵਸਨੀਕ ਦਾਦਾ-ਪੋਤਰਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਸਿਹਤ ਵਿਭਾਗ ਵੱਲੋਂ ਗਿਆਰਾਂ ਸਾਲ ਦੇ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਵਾਸੀ ਵਾਰਡ ਨੰਬਰ 11 ਨੂੰ ਜਦੋਂ ਇਕਾਂਤਵਾਸ ਕਰਨ ਲਈ ਪੁਜੀ ਤਾਂ ਉਸ ਸਮੇਂ ਸਿਹਤ ਵਿਭਾਗ ਦੇ ਪੁਖਤਾ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਜਦੋਂ ਇਕਾਂਤਵਾਸ ਕਰਨ ਲਈ ਗੁਰਪ੍ਰੀਤ ਸਿੰਘ ਵਾਸੀ ਵਾਰਡ ਨੰਬਰ 11 ਨੂੰ ਸਿਹਤ ਵਿਭਾਗ ਦੀ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਮੋਕੇ ਤੇ ਮੌਜੂਦ ਪੱਤਰਕਾਰਾਂ ਦੀ ਟੀਮ ਨੇ ਜਦੋਂ ਆਈ ਹੋਈ ਸਿਹਤ ਵਿਭਾਗ ਦੀ ਗੱਡੀ ਵੇਖੀ ਤਾਂ ਉਹ ਗੰਦਗੀ ਨਾਲ ਭਰੀ ਹੋਈ ਸੀ ਜਿਸ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਕਿ ਜਿਵੇਂ ਇਸ ਗੱਡੀ ਦੀ ਕਦੀ ਸਫਾਈ ਹੀ ਨਾ ਕੀਤੀ ਹੋਵੇ। ਗੁਰਪ੍ਰੀਤ ਸਿੰਘ ਵਾਸੀ ਵਾਰਡ 11 ਨੇ ਆਖਿਆ ਕਿ ਉਹ ਹੁਣ ਤਾਂ ਠੀਕ ਹੈ ਪਰ ਜੇਕਰ ਉਹ ਇਸ ਗੱਡੀ ਵਿੱਚ ਬੈਠ ਗਿਆ ਤਾਂ ਹੋ ਸਕਦਾ ਹੈ ਕਿ ਉਹ ਬਿਮਾਰ ਹੋ ਜਾਵੇ। ਗੱਡੀ ਦੀ ਹਾਲਤ ਵੇਖ ਮੌਕੇ ਤੇ ਮੌਜੂਦ ਪੁਲੀਸ ਵੀ ਬੇਬੱਸ ਨਜ਼ਰ ਆਈ ।ਗੁਰਪ੍ਰੀਤ ਸਿੰਘ ਵਾਸੀ ਵਾਰਡ 11 ਨੇ ਆਖਿਆ ਕਿ ਉਹ ਆਪਣੀ ਗੱਡੀ ਤੇ ਤੁਹਾਡੇ ਨਾਲ ਜਾਣ ਵਾਸਤੇ ਤਿਆਰ ਹੈ ਗੁਰਪ੍ਰੀਤ ਸਿੰਘ ਵੱਲੋ ਇਨਕਾਰ ਕੀਤੇ ਜਾਣ ਤੋਂ ਬਾਅਦ ਕਰਮਚਾਰੀਆਂ ਵੱਲੋਂ ਇਸ ਦੀ ਜਾਣਕਾਰੀ ਐੱਸ ਐੱਸ ਉਸ ਖੇਮਕਰਨ ਨੂੰ ਦਿੱਤੀ ਗਈ, ਮੋਕੇ ਤੇ ਹਾਜ਼ਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰ ਗੱਡੀ ਦੇ ਡਰਾਈਵਰ ਵੱਲੋਂ ਮੌਕੇ ਤੇ ਹੀ ਗੱਡੀ ਵਿੱਚ ਮਾਜਾ ਮਾਰਿਆ ਗਿਆ ਤੇ ਥੋੜੀ ਬੁਹਤ ਸਫਾਈ ਕੀਤੀ ਗਈ ਸਿਵਲ ਹਸਪਤਾਲ ਖੇਮਕਰਨ ਤੋਂ ਇੱਕ ਕਰਮਚਾਰੀ ਮੋਕੇ ਤੇ ਆਇਆ ਤੇ ਗੱਡੀ ਨੂੰ ਸੈਨਾਡਾਇਜ ਕੀਤਾ। ਖੇਮਕਰਨ ਦੇ ਵਸਨੀਕ ਤਜਿੰਦਰ ਕੁਮਾਰ ਗੋਰਖਾ ਨੇ ਆਖਿਆ ਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਸੱਭ ਤੋਂ ਵੱਡੀ ਨਲਾਇਕੀ ਹੈ ਜਦੋਂ ਇਹ ਸੰਗਤ ਸ੍ਰੀ ਹਜ਼ੂਰ ਸਾਹਿਬ ਤੋਂ ਚੱਲੀ ਸੀ ਉੱਥੇ ਹੀ ਇਹਨਾਂ ਦਾ ਟੈਸਟ ਹੋਣਾ ਚਾਹੀਦਾ ਸੀ ਜੇਕਰ ਉੱਥੇ ਟੈਸਟ ਨਹੀਂ ਹੋਇਆ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਟੈਸਟ ਕਰਵਾ ਕੇ ਫਿਰ ਇਹਨਾਂ ਨੂੰ ਘਰ ਆਉਣ ਦੇਣਾ ਚਾਹੀਦਾ ਸੀ ਜਿਹੜੀ ਗੱਡੀ ਸਿਹਤ ਵਿਭਾਗ ਨੇ ਇਸ ਵਿਅਕਤੀ ਵਾਸਤੇ ਭੇਜੀ ਹੈ ਇਹ ਗੱਡੀ ਨਾ ਬੈਠਣ ਦੇ ਕਾਬਲ ਹੈ ਇਸ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਲੈ ਕੇ ਜਾਂ ਰਹੇ ਹਨ ਇਸ ਵਿਅਕਤੀ ਦਾ ਕੋਈ ਵੀ ਟੈਸਟ ਨਹੀਂ ਹੋਇਆ ਹੈ ਜਦੋਂ ਵਿਅਕਤੀ ਵੱਲੋਂ ਗੱਡੀ ਤੇ ਬੈਠਣ ਤੋਂ ਇਨਕਾਰ ਕੀਤਾ ਗਿਆ ਤਾਂ ਜਾ ਕੇ ਡਰਾਇਵਰ ਨੇ ਗੱਡੀ ਸਾਫ਼ ਕੀਤੀ ਹੈ ਉਹਨਾਂ ਆਖਿਆ ਕਿ ਪਤਾ ਨਹੀਂ ਗੱਡੀ ਕਿਸ ਕੰਮ ਵਾਸਤੇ ਰੱਖੀ ਗਈ ਸੀ ਤੇ ਅੱਜ ਕਿਸ ਕੰਮ ਵਾਸਤੇ ਸਿਹਤ ਵਿਭਾਗ ਇਸ ਨੂੰ ਵਰਤ ਰਿਹਾ ਹੈ।
ਇਸ ਬਾਰੇ ਜਦੋਂ ਐੱਸ ਡੀ ਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ ਨਾਲ ਸੰਵਾਦ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਉਹ ਵਿਭਾਗ ਨੂੰ ਆਖਣਗੇ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਡੀ ਨਾ ਆਵੇ ਸਾਫ ਸਫਾਈ ਦਾ ਪੁਰਾ ਧਿਆਨ ਰੱਖਿਆ ਜਾਵੇ। ਜੇਕਰ ਇਕਾਂਤਵਾਸ ਕੀਤਾ ਵਿਅਕਤੀ ਆਪਣੀ ਗੱਡੀ ਤੇ ਵੀ ਜਾਣਾ ਚਾਵੇਂ ਤਾਂ ਵੀ ਜਾ ਸਕਦਾ ਹੈ।
ਇਸ ਬਾਰੇ ਜਦੋਂ ਸਿਵਲ ਹਸਪਤਾਲ ਖੇਮਕਰਨ ਦੇ ਐੱਸ ਐੱਮ ਓ ਰੋਹਿਤ ਕੁਮਾਰ ਨਾਲ ਸੰਵਾਦ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਸ ਵਿਅਕਤੀ ਨੂੰ ਇਹ ਸੀ ਕਿ ਗੱਡੀ ਸੈਨੀਡਾਇਜਰ ਨਹੀਂ ਹੈ ਫਿਰ ਮੈਂ ਹਸਪਤਾਲ ਤੋਂ ਪੰਪ ਭੇਜ ਕੇ ਗੱਡੀ ਸੈਨੀਡਾਇਜਰ ਕਰਵਾ ਦਿੱਤੀ ਸੀ। ਉਸ ਵਿਅਕਤੀ ਦੀ ਆਦਤ ਹੈ ਜਿਸ ਦਿਨ ਅਸੀਂ ਉਸ ਨੂੰ ਲੈਣ ਗਏ ਸੀ ਉਸ ਦਿਨ ਵੀ ਉਹ ਵਿਅਕਤੀ ਸਾਡੇ ਨਾਲ ਨਹੀਂ ਗਿਆ ਤੇ ਆਪਣੀ ਗੱਡੀ ਬਲੈਰੋ ਤੇ ਗਿਆ ਸੀ। ਇਹਨਾਂ ਆਖਿਆ ਕਿ ਉਹਨਾਂ ਕੋਲ ਗੱਡੀ ਚਲਾਉਣ ਵਾਸਤੇ ਕੋਈ ਵੀ ਡਰਾਈਵਰ ਨਹੀਂ ਹੈ ਗੱਡੀ ਚੱਲ ਰਹੀ ਹੈ ਉਹ ਹੀ ਬੁਹਤ ਹੈ ਸਰਕਾਰ ਨੇ ਗੱਡੀ ਦਿੱਤੀ ਹੈ ਪਰ ਡਰਾਈਵਰ ਨਹੀਂ ਦਿੱਤਾ।