Connect with us

Health

‘ਵੈਲਵੇਟਲੀਫ’ ਬੂਟੇ ਦਾ ਰੱਸ ਕੋਰੋਨਾ ਖ਼ਿਲਾਫ਼ ਹੈ ਬਹੁਤ ਲਾਭਦਾਇਕ

Published

on

velvet leaf

ਵਿਗਿਆਨੀ ਤੇ ਉਦਯੋਗਿਕ ਖੋਜ ਪਰੀਸ਼ਦ ਨੇ ਇਕ ਬੂਟੇ ਦੇ ਰਸ ਨੂੰ ਖਾਸ ਮਿਸ਼ਰਣ ਦੇ ਰੂਪ ਵਿਚ ਕੋਵਿਡ-19 ਦੇ ਵਾਇਰਸ ਸਾਰਸ-ਕੋਵ2 ਖ਼ਿਲਾਫ਼ 98 ਫ਼ੀਸਦੀ ਤੱਕ ਮਦਦਗਾਰ ਮੰਨਿਆ ਹੈ। ਇਹ ਬੂਟਾ ਵੈਲਵੇਟਲੀਫ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ’ਤੇ ਸੀ. ਆਈ. ਐੱਸ. ਆਰ. ਦੀਆਂ ਤਿੰਨ ਲੈਬਾਰਟਰੀਜ਼ ’ਚ ਪਰੀਖਣ ਚੱਲ ਰਿਹਾ ਹੈ। ਸ਼ੁਰੂਆਤੀ ਸੇਲ ਕਲਚਰ ਤੋਂ ਪਤਾ ਲੱਗਦਾ ਹੈ ਕਿ ਬੂਟੇ ਅਤੇ ਇਸ ਦੀਆਂ ਜੜ੍ਹਾਂ ਦਾ ਰਸ ਵਾਇਰਸ ਦੀਆਂ ਪ੍ਰਤੀਕ੍ਰਿਤੀਆਂ ਬਣਨ ਤੋਂ ਰੋਕਦਾ ਹੈ।ਆਯੁਰਵੇਦ ’ਚ ਇਸ ਬੂਟੇ ਦੇ ਰਸ ਦਾ ਪਹਿਲਾਂ ਤੋਂ ਬੁਖ਼ਾਰ ਅਤੇ ਖ਼ਾਸ ਕਰ ਕੇ ਡੇਂਗੂ ’ਚ ਇਸਤੇਮਾਲ ਹੁੰਦਾ ਹੈ। ਖੋਜਕਾਰਾਂ ਨੇ ਵੇਖਿਆ ਕਿ ਇਸ ਬੂਟੇ ਦੇ ਰਸ ਵਿਚ ਐਂਟੀਵਾਇਰਸ ਗੁਣ ਹਨ। ਸੇਲ ਕਲਚਰ ਦੌਰਾਨ ਇਹ ਪਾਇਆ ਗਿਆ ਕਿ ਰaਸ ਦੇ ਪਾਣੀ ਵਿਚ ਮਿਲਿਆ ਘੋਲ ਵਾਇਰਸ ਨੂੰ 57 ਫ਼ੀਸਦੀ ਤੱਕ ਕੰਟਰੋਲ ਕਰਦਾ ਹੈ, ਜਦਕਿ ਅਲਕੋਹਲ ਅਤੇ ਪਾਣੀ ਨਾਲ ਬਣਿਆ ਹਾਈਡ੍ਰੋਅਲਕੌਹਲਿਕ ਸਲਿਊਸ਼ਨ ਇਸ ਨੂੰ 98 ਫ਼ੀਸਦੀ ਤੱਕ ਕੰਟਰੋਲ ਕਰਦਾ ਹੈ।

Continue Reading
Click to comment

Leave a Reply

Your email address will not be published. Required fields are marked *