India
ਬਾਲੀਵੁੱਡ ਦੇ ਦਿੱਗਜ ਜਗਦੀਪ ਦਾ ਹੋਇਆ ਦੇਹਾਂਤ

09 ਜੁਲਾਈ: ਕੋਰੋਨਾ ਦੀ ਮਾਰ ਜਿਥੇ ਦੇਸ਼ ਦੁਨੀਆ ਦੇ ਹਰ ਵਰਗ ਦੇ ਲੋਕ ਤੇ ਪੈ ਰਹੀ ਹੈ ਇਸਦੇ ਨਾਲ ਹੀ ਬਾਲੀਵੁੱਡ ਵਿਚ ਲਗਾਤਾਰ ਝਟਕੇ ਲੱਗ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਕਈ ਦਿਗਜ਼ ਸਿਤਾਰਿਆਂ ਦੀਆਂ ਮੌਤਾਂ ਨਾਲ ਪੂਰਾ ਬਾਲੀਵੁੱਡ ਸਦਮੇਂ ਵਿੱਚ ਹੈ। ਪਹਿਲਾਂ ਜਿਥੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਅਜੇ ਤੱਕ ਪਬਲਿਕ ਨਹੀਂ ਉਭਰੀ ਤੇ ਹੁਣ ਬਾਲੀਵੁੱਡ ਅਦਾਕਾਰ ਜਗਦੀਪ ਦਾ ਬੁੱਧਵਾਰ ਨੂੰ ਰਾਤ ਘਰ ਵਿਚ ਹੀ ਦਿਹਾਂਤ ਹੋਗਿਆ। ਦੱਸ ਦਈਏ ਕਿ 81 ਸਾਲਾ ਜਗਦੀਪ ਪਿਛਲੇ ਕਾਫ਼ੀ ਸਮੇਂ ਤੋੰ ਸਰੀਰਿਕ ਪੱਖੋਂ ਕਮਜ਼ੋਰ ਹੋ ਗਏ ਸਨ। ਜਿਸ ਕਾਰਨ ਉਹਨਾਂ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਸਨ। ਜਗਦੀਪ ਆਪਣੇ ਵੱਖਰੇ ਅੰਦਾਜ਼ ਕਾਰਨ ਮਸਹੂਰ ਸਨ। ਬਲਾਕਬਸਟਰ ਫਿਲਮ ਸ਼ੋਅਲੇ ‘ਚ ਸੂਰਮਾ ਭੋਪਾਲੀ ਦੀ ਭੂਮਿਕਾ ਨਿਭਾਉਣ ਕਰਕੇ ਉਹਨਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਿਹਾ ਹੈ।
ਜਗਦੀਪ ਦੇ ਬੇਟੇ ਜਾਵੇਦ ਜ਼ਾਫਰੀ ਨੇ ਵੀ ਬਾਲੀਵੁੱਡ ਵਿੱਚ ਬਹੁਤ ਨਾਮਣਾ ਖੱਟਿਆ ਹੈ। ਜਗਦੀਪ ਦੀ ਮੌਤ ‘ਤੇ ਸਮੁੱਚਾ ਬਾਲੀਵੁੱਡ ਸਦਮੇਂ ਵਿੱਚ ਹੈ ਅਤੇ ਕਈ ਦਿਗਜ਼ ਸਿਤਾਰਿਆਂ ਨੇ ਉਹਨਾਂ ਦੀ ਮੌਤ ਤੇ ਦੁੱਖ ਜਿਤਾਇਆ ਹੈ।