Connect with us

Punjab

ਵਿਜ਼ੀਲੈਂਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਕੀਤੀ ਜਾ ਰਹੀ ਭਾਲ..

Published

on

29ਸਤੰਬਰ 2023: ਵਿਜ਼ੀਲੈਂਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਛਾਪੇਮਾਰੀ ਨੂੰ ਲੈ ਕੇ ਭਾਲ ਹੋਰ ਤੇਜ ਕੀਤੀ ਗਈ ਹੈ| ਦੱਸ ਦੇਈਏ ਕਿ ਵਿਜ਼ੀਲੈਂਸ ਵੱਲੋਂ ਬਾਦਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਛਾਪੇਮਾਰੀ ਤੇਜ਼ ਕੀਤੀ ਗਈ ਹੈ|ਓਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਦਲ ਦੀ ਭਾਲ ਲਈ ਵਿਜ਼ੀਲੈਂਸ ਵੱਲੋਂ ਵੱਖ -ਵੱਖ ਸੂਬਿਆਂ ‘ਚ ਤਲਾਸ਼ੀ ਕੀਤੀ ਜਾ ਰਹੀ ਹੈ| ਪੰਜਾਬ ਸਣੇ ਹਿਮਾਚਲ, ਹਰਿਆਣਾ,ਦਿੱਲੀ, ਰਾਜਸਥਾਨ, ‘ਤੇ ਉਤਰਾਖੰਡ ‘ਚ ਰੇਡ ਜ਼ਾਰੀ ਹੈ|

ਦਰਅਸਲ, ਮੰਗਲਵਾਰ ਨੂੰ ਹੀ ਅਦਾਲਤ ਨੇ ਪੰਜਾਬ ਦੇ ਬਠਿੰਡਾ ਜ਼ਿਲੇ ‘ਚ ਜਾਇਦਾਦ ਦੀ ਖਰੀਦ ‘ਚ ਕਥਿਤ ਬੇਨਿਯਮੀਆਂ ਦੇ ਮਾਮਲੇ ‘ਚ ਮਨਪ੍ਰੀਤ ਸਿੰਘ ਬਾਦਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ।