Punjab
ਪੰਜਾਬ ਦੇ ਪਿੰਡ ਸ਼ਹਿਰਾਂ ਤੋਂ ਜ਼ਿਆਦਾ ਜਾਗਰੂਕ, ਕਰਫ਼ਿਊ ਦੀ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਪਾਲਣਾ

ਪਿੰਡ ‘ਚ ਬਾਹਰਲੇ ਕਿਸੇ ਵਿਅਕਤੀ ਦੀ No Entry
ਕਪੂਰਥਲਾ (ਜਗਜੀਤ ਧੰਜੂ) ਪੰਜਾਬ ‘ਚ ਪਿੰਡਾਂ ਦੇ ਲੋਕ ਲਗਾਤਾਰ ਆਪਣੇ ਪੱਧਰ ‘ਤੇ ਪਿੰਡਾਂ ਨੂੰ ਜਾਗਰੂਕ ਕਰ ਰਹੇ ਹਨ ਤੇ ਕੋਰੋਨਾ ਤੋਂ ਬਚਣ ਲਈ ਸਵੇਰੇ-ਸ਼ਾਮ ਪਹਿਰਾ ਵੀ ਦੇ ਰਹੇ ਹਨ । ਕਪੂਰਥਲਾ ਦੇ ਮਿੰਨੀ ਸ੍ਰੀਲੰਕਾ ਵਜੋਂ ਜਾਣੇ ਜਾਂਦੇ ਟਾਪੂ ਬਾਉਪੁਰ ਦੇ 16 ਪਿੰਡਾਂ ਦੇ ਲੋਕਾਂ ਨੇ ਬ੍ਰਿਜ ਨੂੰ ਬੰਦ ਕਰਕੇ ਪੂਰੇ ਟਾਪੂ ਨੂੰ ਤਾਲਾ ਲਗਾ ਦਿੱਤਾ ਹੈ।

ਸਥਾਨਕ ਨਿਵਾਸੀਆਂ ਅਨੁਸਾਰ ਇਸ ਟਾਪੂ ਦੀ ਤਿੰਨ ਤੋਂ ਚਾਰ ਹਜ਼ਾਰ ਆਬਾਦੀ ਹੈ ਤੇ ਇਹ ਲੋਕ ਸਿਰਫ਼ ਜ਼ਰੂਰੀ ਕੰਮ ਲਈ ਪਿੰਡ ਤੋਂ ਬਾਹਰ ਜਾਂਦੇ ਹਨ। ਇਹਨਾਂ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਦਾ ਇਲਾਕੇ ਵਿੱਚ ਪੂਰਨ ਤੌਰ ‘ਤੇ ਪਾਲਣਾ ਕੀਤੀ ਜਾ ਰਹੀ ਹੈ ।

ਇਸ ਤੋਂ ਇਲਾਵਾ ਕਪੂਰਥਲਾ ਦੇ ਪਿੰਡਾਂ ਦਾ ਜਦ ਵਰਲਡ ਪੰਜਾਬੀ ਦੀ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਇੱਥੇ ਵੀ ਲੌਕਡਾਊਨ ਦੇਖਣ ਨੂੰ ਮਿਲਿਆ ਤੇ ਨੌਜਵਾਨਾਂ ਨੇ ਇਸਦੀ ਕਮਾਨ ਸ਼ਾਭਲੀ ਹੋਈ ਹੈ, ਉਹ ਨਾ ਕਿਸੇ ਬਾਹਰਲੇ ਵਿਅਕਤੀ ਨੂੰ ਪਿੰਡ ਦੇ ਅੰਦਰ ਆਉਣ ਦੇ ਰਹੇ ਹਨ ਤੇ ਨਾ ਹੀ ਕਿਸੇ ਨੂੰ ਬਿਨ੍ਹਾਂ ਕਾਰਨ ਪਿੰਡੋਂ ਬਾਹਰ ਜਾਣ ਦੇ ਰਹੇ ਹਨ ।