Corona Virus
LPU ਵੱਲੋਂ ਸਰਕਾਰੀ ਨਿਯਮਾਂ ਦੀ ਕੀਤੀ ਗਈ ਉਲੰਘਣਾ

ਚੰਡੀਗੜ੍ਹ:- ਕੋਰੋਨਾਵਾਇਰਸ ਦੇ ਚਲਦੇ ਵੱਡੀ ਲਾਪਰਵਾਹੀ , ਪੰਜਾਬ ਸਰਕਾਰ ਨੇ ‘ਯੂਨੀਵਰਸਿਟੀ’ ਨੂੰ ਜਾਰੀ ਕੀਤਾ ਨੋਟਿਸ: ਜਿੱਥੇ ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਚਲਦੇ ਸਖ਼ਤੀ ਵਰਤ ਰਹੀ ਹੈ ਅਤੇ ਇਸਤੋਂ ਬਚਾਅ ਵਾਸਤੇ ਹਦਾਇਤਾਂ ਜਾਰੀ ਕਰ ਰਹੀ ਹੈ ਕਿ ਉੱਥੇ ਇੱਕ ਸਿੱਖਿਆ ਅਦਾਰੇ ਵਲੋਂ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ । ਪੰਜਾਬ ਸਰਕਾਰ ਵਲੋਂ ਤਾਲਾਬੰਦੀ ਦੌਰਾਨ “ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ” ਵਲੋਂ ਆਪਣੇ ਅਦਾਰੇ ਵਿੱਚ ਵਿਦਿਆਰਥੀ ਰੱਖਣ ਦੇ ਮਾਮਲੇ ਵਿੱਚ ਜਵਾਬ-ਤਲਬੀ ਕੀਤੀ ਗਈ ਹੈ ਅਤੇ ਸਰਕਾਰ ਦੁਆਰਾ ਇਸ ਸਬੰਧੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਰਾਹੁਲ ਭੰਡਾਰੀ ਦੱਸਿਆ ਕਿ ਪੰਜਾਬ ਵਿੱਚ 13 ਮਾਰਚ ਨੂੰ ਸਾਰੇ ਵਿੱਦਿਅਕ- ਅਦਾਰੇ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਇਸਦੇ ਬਾਵਜੂਦ ਵੀ ਯੂਨੀਵਰਸਿਟੀ ਵੱਲੋਂ ਆਪਣੇ ਹੋਸਟਲ ‘ਚ 2800 ਵਿਦਿਆਰਥੀਆਂ ਅਤੇ 400 ਹੋਰ ਸਟਾਫ਼ ਨੂੰ ਰੱਖਣ ਦੀ ਘੋਰ ਕੁਤਾਹੀ ਕੀਤੀ ਗਈ ਹੈ , ਇੱਥੋਂ ਤੱਕ ਕਿ ਇਸਦੀ ਜਾਣਕਾਰੀ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਨਹੀਂ ਦਿੱਤੀ ਗਈ।