Punjab
ਪਿੰਡ ਜੱਬੋਵਾਲ ਵਿਖੇ ਦੋ ਧਿਰਾਂ ‘ਚ ਹੋਈ ਹਿੰਸਕ ਝਪੜ, 5ਜਖ਼ਮੀ

18 ਦਸੰਬਰ 2023: ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਖੇ ਦੋ ਧਿਰਾਂ ਚ ਮਾਮੂਲੀ ਗੱਲ ਨੂੰ ਲੈਕੇ ਹਿੰਸਕ ਝਪੜ ਹੋਣ ਦੀ ਖਬਰ ਸਾਹਮਣੇ ਆਈ ਹੈ। ਲੜਾਈ ਦੌਰਾਨ ਤਲਵਾਰਾਂ ,ਡਾਂਗਾਂ , ਇੱਟਾਂ , ਰੋੜੇ ਵੀ ਚੱਲੇ ਹਨ ।ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।
ਜਿੱਥੇ ਝੜਪ ਦੇ ਦੌਰਾਨ ਚਾਰ ਔਰਤਾਂ ਤੇ ਇੱਕ ਵਿਅਕਤੀ ਜਖਮੀ ਹੋਇਆ ਹੈ। ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਿਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਨਿਵਾਸੀ ਜੱਬੋਵਾਲ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੀ ਸਰਕਾਰ ਵੱਲੋਂ 5 ਮਰਲੇ ਦਾ ਪਲਾਟ ਅਲਾਟ ਕੀਤਾ ਗਿਆ ਸੀ।ਜਿੱਥੇ ਸਾਡੇ ਵੱਲੋ ਟਰਾਲੀ ਦੇ ਰਾਹੀਂ ਬਾਲਣ ਰੱਖਣ ਜਾ ਰਹੇ ਸਨ। ਤਾਂ ਦਰਸ਼ਨ ਸਿੰਘ, ਨਰਿੰਦਰ ਕੌਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਡੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ । ਅਤੇ ਉਹਨਾਂ ਵੱਲੋਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।ਅਤੇ ਜਿਸ ਦੌਰਾਨ ਮੇਰੀ ਮਾਤਾ ਬੰਸੋ , ਗਿਆਨ ਸਿੰਘ,ਨੀਲਮ ਜਖਮੀ ਹੋ ਗਏ ਹਨ । ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਅਤੇ ਸਾਡੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਉਧਰ ਦੂਸਰੀ ਧਿਰ ਵੱਲੋਂ ਸਰਬਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਨਿਵਾਸੀ ਜੱਬੋਵਾਲ ਅਤੇ ਊਸਾ ਰਾਣੀ ਪੁੱਤਰੀ ਦਰਸ਼ਨ ਸਿੰਘ ਨਿਵਾਸੀ ਜੱਬੋਵਾਲ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ।ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਭੈਣਾਂ ਘਰੇ ਕੱਲੀਆਂ ਸਨ ।ਜਿਸ ਦੌਰਾਨ ਗਿਆਨ ਸਿੰਘ,ਗੁਰਦੇਵ ਸਿੰਘ ਅਤੇ ਉਹਨਾਂ ਨਾਲ 10,15 ਨੋਜਵਨਾ ਨੇ ਆ ਕੇ ਸਾਡੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਅਤੇ ਜਿਸ ਦੌਰਾਨ ਅਸੀਂ ਦੋਵੇਂ ਭੈਣਾਂ ਜਖ਼ਮੀ ਹੋ ਗਈਆ ਹਨ।ਉਹਨਾਂ ਪੁਲਿਸ ਪ੍ਰਸਾਸ਼ਨ ਤੋਂ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਪੁਲਿਸ ਵੱਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।