Punjab
ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵੋਟਰ ਜਾਗਰੂਕਤਾ ਸੈਲਫੀ ਬੂਥ ਬਣਿਆ ਖਿੱਚ ਦਾ ਕੇਂਦਰ

ਪਟਿਆਲਾ:ਪੰਜਾਬ ਵਿਧਾਨ ਸਭਾ ਚੋਣਾ—2022 ਤੋ ਪਹਿਲਾ ਵੋਟਰਾਂ ਨੂੰ ਉਹਨਾਂ ਦੀਆਂ ਵੋਟਾਂ ਦੀ ਅਹਿਮੀਅਤ ਬਾਰੇ ਰਚਨਾਤਮਿਕ ਢੰਗ ਨਾਲ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਪਟਿਆਲਾ ਵੱਲੋਂ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸੈਲਫੀ ਪੁਆਇੰਟ ਬਣਾਇਆ ਗਿਆ ਹੈ।
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ ਹੇਠ ਯੋਗ ਵੋਟਰਾਂ ਨੂੰ 20 ਫਰਵਰੀ 2022 ਲਈ ਉਤਸ਼ਾਹਿਤ ਕਰਨ ਲਈ ਸੈਲਫੀ ਸਟੈਂਡ ਬਣਾਇਆ ਗਿਆ ਹੈ। ਇਸ ਸੈਲਫੀ ਸਟੈਂਡ ਰਾਹੀਂ ਭਾਰਤੀ ਚੋਣ ਕਮਿਸ਼ਨ ਦੀਆਂ ਵੱਖ ਵੱਖ ਮੋਬਾਈਲ ਐਪਸ, ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਮਸਕਟ ਸ਼ੇਰਾ ਜੋ ਕਿ ਪੰਜਾਬ ਦੀ ਬਹਾਦਰੀ ਅਤੇ ਹਰ ਇੱਕ ਜਗ੍ਹਾ ਵਿੱਚ ਪਹਿਲ ਦਾ ਪ੍ਰਤੀਕ ਹੈ ਵੀ ਪ੍ਰਦਰਸ਼ਿਤ ਕੀਤਾ ਹੋਇਆ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਆਈਕਨ ਗੁਰਪ੍ਰੀਤ ਸਿੰਘ ਨਾਮਧਾਰੀ ਦੀਆਂ ਪੇਂਟਿੰਗਾਂ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਵੋਟਾਂ ਵਿੱਚ 100 ਪ੍ਰਤੀਸ਼ਤ ਭਾਗੀਦਾਰੀ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ 56 ਮਾਡਲ ਪੋਲਿੰਗ ਬੂਥ ਤਿਆਰ ਕਰਵਾਏ ਜਾ ਰਹੇ ਹਨ। ਅੱਠ ਪਿੰਕ ਬੂਥ ਜਿਨ੍ਹਾਂ ਵਿੱਚ ਕੇਵਲ ਔਰਤ ਸਟਾਫ਼. ਹੀ ਹੋਵੇਗਾ, ਉਹਨਾਂ ਵਿਚ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਵਿਚ ਵਾਧਾ ਕਰਨ ਲਈ ਸੈਲਫੀ ਪੁਆਇੰਟ ਤਿਆਰ ਕਰਵਾਏ ਜਾ ਰਹੇ ਹਨ। ਜਿਸ ਦਾ ਮੁੱਖ ਉਦੇਸ਼ ਵੋਟਰ ਲਈ ਚੋਣਾਂ ਵਾਲੇ ਦਿਨ ਤਿਉਹਾਰ ਵਰਗਾ ਮਾਹੌਲ ਪ੍ਰਦਾਨ ਕਰਨਾ ਅਤੇ ਚੋਣਾ ਵਿਚ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਜੋ ਹਰ ਵਰਗ ਦਾ ਵੋਟਰ ਆਪਣੀ ਵੋਟ ਰਾਹੀ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦਿਵਿਆਂਗਜਨ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਅਤੇ ਉਨ੍ਹਾਂ ਦਾ ਲੋਕਤੰਤਰਿਕ ਪਰੰਪਰਾਵਾਂ ਵਿਚ ਸਹਿਯੋਗ ਲਈ 6 ਬੂਥ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਕੇਵਲ ਵਿਸ਼ੇਸ਼ ਸਟਾਫ਼ (ਦਿਵਿਆਂਗਜਨ) ਵੱਲੋਂ ਹੀ ਮੈਨੇਜ ਕੀਤਾ ਜਾਵੇਗਾ ਅਤੇ ਡਿਊਟੀਆਂ ਤੋਂ ਭੱਜਣ ਵਾਲੇ ਸਟਾਫ਼ ਨੂੰ ਵੱਡਾ ਸੁਨੇਹਾ ਦਿੱਤਾ ਜਾਵੇਗਾ।