Connect with us

Politics

ਅਜ਼ਰਬੈਜਾਨ ਤੇ ਅਰਮੀਨੀਆ ‘ਚ ਜੰਗ ਜਾਰੀ

ਜਦੋਂ ਤੱਕ ਅਰਮੀਨੀਆ ਪਿੱਛੇ ਨਹੀਂ ਹੱਟਦਾ ਜੰਗ ਰਹੇਗੀ ਜਾਰੀ’

Published

on

ਅਜਰਬੈਜਾਨ ਅਤੇ ਅਰਮੀਨੀਆ ਵਿਚਾਲੇ ਮੁਕਾਬਲਾ ਜਾਰੀ
ਅਜ਼ਰਬੈਜਾਨ ਦੇ ਰਾਸ਼ਟਰਪਤੀ ਦਾ ਐਲਾਨ 
ਸ਼ੁਸ਼ਾ ਦੇ ਅਹਿਮ ਹਿੱਸੇ ‘ਤੇ ਅਸੀਂ ਕੀਤਾ ਕਬਜਾ’
ਜਦੋਂ ਤੱਕ ਅਰਮੀਨੀਆ ਪਿੱਛੇ ਨਹੀਂ ਹੱਟਦਾ ਜੰਗ ਰਹੇਗੀ ਜਾਰੀ’

10 ਨਵੰਬਰ : ਅਜ਼ਰਬੈਜਾਨ ਤੇ ਅਰਮੀਨੀਆ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈਕੇ ਚੱਲ ਰਹੀ ਜੰਗ ਲਗਾਤਾਰ ਜਾਰੀ ਹੈ।  ਅਜ਼ਰਬੈਜਾਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ  ਸ਼ੁਸ਼ਾ ਸ਼ਹਿਰ ਦੇ ਅਹਿਮ ਹਿੱਸੇ ਤੇ ਉਨ੍ਹਾਂ ਦਾ ਕਬਜਾ ਹੋ ਚੁੱਕਾ ਹੈ ਤੇ ਜਦੋਂ ਤੱਕ ਅਰਮੀਨੀਆ ਉਸ ਹਿੱਸੇ ਨੂੰ ਨਹੀਂ ਛੱਡਦਾ ਜੰਗ ਜਾਰੀ ਰਹੇਗੀ। 
ਅਜ਼ਰਬੈਜਾਨ ਤੇ ਅਰਮੀਨੀਆ ‘ਚ ਜ਼ਮੀਨ ਦੇ ਟੁਕੜੇ ਤੇ ਕਬਜੇ ਨੂੰ ਲੈਕੇ ਚੱਲ ਰਹੀ ਜੰਗ ‘ਚ ਕੋਈ ਵੀ ਦੇਸ਼ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਿਹਾ ਹੈ। ਦੋਵੇਂ ਦੇਸ਼ ਹਰ ਰੋਜ਼ ਇੱਕ ਦੂਜੇ ਤੇ ਹਮਲਾ ਕਰਦੇ ਨੇ ਤੇ ਇਸ ਹਮਲੇ ‘ਚ ਹਜ਼ਾਰਾਂ ਫੌਜੀ ਜਿੱਥੇ ਸ਼ਹੀਦ ਹੋਏ ਨੇ ਉੱਥੇ ਹੀ ਭਾਰੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਫ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਸੁਰੱਖਿਆ ਬਲਾਂ ਨੇ ਨਾਗੋਰਨੋ-ਕਾਰਾਬਾਖ ਦੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਸ਼ੁਸ਼ਾ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। 
ਨਾਗੋਰਨੋ-ਕਾਰਾਬਾਖ ਖੇਤਰ ਵਿਚ ਬੀਤੇ ਇਕ ਮਹੀਨੇ ਤੋਂ ਅਜ਼ਰਬੈਜਾਨ ਅਤੇ ਅਰਮੀਨੀਆ ਦੇ ਵਿਚ ਸੰਘਰਸ਼ ਚੱਲ ਰਿਹਾ ਹੈ
ਅਲੀਫ ਨੇ ਟੀ.,ਵੀ. ‘ਤੇ ਪ੍ਰਸਾਰਿਤ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿਚ ਕਿਹਾ,”ਸ਼ੁਸ਼ਾ ਸ਼ਹਿਰ ਹੁਣ ਸਾਡੇ ਕਬਜ਼ੇ ਵਿਚ ਆ ਗਿਆ ਹੈ। ਅਸੀਂ ਕਾਰਾਬਾਖ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਨਾਗੋਰਨੋ-ਕਾਰਾਬਾਖ ਖੇਤਰ ਅਜ਼ਰਬੈਜਾਨ ਦੇ ਅਧੀਨ ਹੈ ਪਰ 1994 ਤੋਂ ਅਰਮੀਨੀਆ ਦੀ ਮਦਦ ਨਾਲ ਇਸ ‘ਤੇ ਸਥਾਨਕ ਅਰਮੀਨੀਆਈ ਨਸਲੀ ਤਾਕਤਾਂ ਦਾ ਕੰਟਰੋਲ ਹੈ। ਇਸ ਖੇਤਰ ਨੂੰ ਲੈਕੇ ਦੋਹਾਂ ਦੇਸ਼ਾਂ ਦੇ ਵਿਚ 27 ਸਤੰਬਰ ਤੋਂ ਸੰਘਰਸ਼ ਸ਼ੁਰੂ ਹੋਇਆ ਸੀ, ਜਿਸ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਲੀਫ ਨੇ ਕਿਹਾ ਹੈ ਕਿ ਜਦੋਂ ਤੱਕ ਅਰਮੀਨੀਆ ਇਸ ਖੇਤਰ ਤੋਂ ਪਿੱਛੇ ਨਹੀਂ ਹੱਟ ਜਾਂਦਾ ਉਦੋਂ ਤੱਕ ਲੜਾਈ ਜਾਰੀ ਰਹੇਗੀ।