Connect with us

Punjab

ਪੰਜਾਬ ‘ਚ ਭਾਰੀ ਮੀਂਹ ਦੀ ਚੇਤਾਵਨੀ

Published

on

31 ਜਨਵਰੀ 2024: ਪੰਜਾਬ ਦੇ ਲੋਕਾਂ ਨੂੰ ਜਲਦ ਹੀ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 31 ਜਨਵਰੀ, 1 ਅਤੇ 2 ਫਰਵਰੀ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 7 ਦਿਨਾਂ ਤੱਕ ਤਾਪਮਾਨ ‘ਚ ਵਾਧਾ ਹੋ ਸਕਦਾ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ 12 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਨਵਰੀ ਦਾ ਪੂਰਾ ਮਹੀਨਾ ਸੁੱਕਾ ਰਿਹਾ ਹੈ ਅਤੇ ਹੁਣ ਤੱਕ ਇੱਕ ਬੂੰਦ ਵੀ ਮੀਂਹ ਨਹੀਂ ਪਿਆ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਵੈਸਟਰਨ ਡਿਸਟਰਬੈਂਸ 4 ਵਾਰ ਬਣ ਚੁੱਕੇ ਹਨ ਪਰ ਇਹ ਸਾਰੇ ਕਮਜ਼ੋਰ ਨਿਕਲੇ, ਜਿਸ ਕਾਰਨ ਮੀਂਹ ਨਹੀਂ ਪਿਆ। ਲੋਕਾਂ ਨੂੰ ਹੱਡੀਂ ਹੰਢਾਉਣ ਵਾਲੀ ਠੰਢ ਤੋਂ ਰਾਹਤ ਮਿਲਣੀ ਸੁਭਾਵਿਕ ਹੈ। 27 ਤਰੀਕ ਨੂੰ ਮੌਸਮ ਸਾਫ਼ ਹੋ ਗਿਆ ਹੈ, ਬੇਸ਼ੱਕ ਸਵੇਰੇ ਸੰਘਣੀ ਧੁੰਦ ਛਾਈ ਹੋਈ ਸੀ ਪਰ ਬਾਅਦ ਦੁਪਹਿਰ ਧੁੰਦ ਸਾਫ਼ ਹੋਣ ਮਗਰੋਂ ਲੋਕਾਂ ਨੇ ਠੰਢ ਤੋਂ ਰਾਹਤ ਦਾ ਸਾਹ ਲਿਆ ਹੈ।