Connect with us

Punjab

ਪੰਜਾਬ ਦੀਆਂ ਜੇਲ੍ਹਾਂ ‘ਚ ਲਗਾਏ ਜਾਣਗੇ AI ਕੈਮਰੇ

Published

on

31 ਜਨਵਰੀ 2024: ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੇ ਪਾਏ ਜਾਣ ਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਹੁਣ ਜੇਲ੍ਹਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਲੈਸ ਕੈਮਰੇ ਲਗਾਏਗੀ।

ਕੈਮਰੇ ਲਗਾਏ ਜਾਣ ਤੋਂ ਬਾਅਦ ਜੇਲ ਜਾਂ ਕੈਦੀਆਂ ਦੀ ਬੈਰਕ ਦੇ ਨੇੜੇ ਕੋਈ ਸ਼ੱਕੀ ਗਤੀਵਿਧੀ ਹੁੰਦੀ ਹੈ, ਤਾਂ ਤੁਰੰਤ ਅਧਿਕਾਰੀਆਂ ਨੂੰ ਅਲਰਟ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਜੇਲ੍ਹ ਵਿੱਚ ਆਉਣ-ਜਾਣ ਵਾਲਿਆਂ ਦੀ ਪੂਰੀ ਬਾਡੀ ਸਕੈਨ ਕੀਤੀ ਜਾਵੇਗੀ। ਕੈਦੀਆਂ ਦੀ ਅਜਿਹੀ ਨਿਗਰਾਨੀ ਕਰਨ ਵਾਲਾ ਪੰਜਾਬ ਦੇਸ਼ ਦਾ ਦੂਜਾ ਸੂਬਾ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਦੀ ਵਡੋਦਰਾ ਜੇਲ੍ਹ ਵਿੱਚ ਕੈਦੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਜਾ ਚੁੱਕੀ ਹੈ।

ਜੇਲ੍ਹ ਦੇ ਅਹਾਤੇ ਵਿੱਚ ਏਆਈ ਅਧਾਰਤ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ। ਹੁਣ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਪੰਜਾਬ ਦੀਆਂ ਅੱਠ ਜੇਲ੍ਹਾਂ ਵਿੱਚ ਇਸ ਸਬੰਧੀ ਕੰਮ ਚੱਲ ਰਿਹਾ ਹੈ। ਜੇਕਰ ਕੋਈ ਵੀ ਵਸਤੂ ਜੇਲ ਦੀ ਚਾਰਦੀਵਾਰੀ ਜਾਂ ਬੈਰਕਾਂ ਦੇ ਬਾਹਰ ਜਾਂ ਆਲੇ ਦੁਆਲੇ ਸੁੱਟੀ ਜਾਂਦੀ ਹੈ ਤਾਂ ਤੁਰੰਤ ਅਲਾਰਮ ਵੱਜ ਜਾਵੇਗਾ। ਇਸ ਨਾਲ ਜੇਲ੍ਹ ਵਿੱਚ ਹਰ ਕੈਦੀ ’ਤੇ ਨਜ਼ਰ ਰੱਖਣੀ ਆਸਾਨ ਹੋ ਜਾਵੇਗੀ।

Continue Reading