Punjab
ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਵਾਇਸ ਪ੍ਰਧਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਵਾਇਸ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੁੰ ਸੌਧਾ ਲਗਾਉਣ ਦੀ ਧਮਕੀ ਮਿਲੀ ਹੈ। ਅਸ਼ਵਨੀ ਕੁਮਾਰ ਸ਼ਰਮਾ ਦਾ ਦਫ਼ਤਰ ਰੋਪੜ ਨੇਸ਼ਨਲ ਹਾਈਵੇ ਤੇ ਆਈਟੀਆਈ ਦੇ ਸਾਹਮਣੇ ਮੁਹੱਲਾ ਸਦਾਬਰਤ ‘ਚ ਹੈ ।
ਉਹਨਾਂ ਦੱਸਿਆ ਕਿ ਜਦੋਂ ਸਵੇਰੇ ਉਹ ਸਵੇਰੇ ਆਪਣੇ ਦਫਤਰ ਦਾ ਦਰਵਾਜ਼ਾ ਖੋਲਣ ਲੱਗੇ ਤਾਂ ਉਨ੍ਹਾ ਦੇਖਿਆ ਕਿ ਸ਼ਟਰ ਦੇ ਉਪਰ ਇਕ ਪੋਸਟਰ ਚਿਪਕਾਇਆ ਹੋਇਆ ਸੀ
ਜਿਸ ਦੇ ਉਪਰ ਭਿੰਡਰਾਂਵਾਲਾ ਲਿਬਰੇਸ਼ਨ ਆਰਮੀ ਦੇ ਬੈਨਰ ਦੇ ਨੀਚੇ ਧਮਕੀ ਭਰਿਆ ਪੱਤਰ ਲਿਖਿਆ ਹੋਇਆ ਸੀ ਕਿ ਤੁਹਾਨੂੰ ਜਲਦ ਹੀ ਸੌਧਾ ਲਗਾ ਦਿੱਤਾ ਜਾਵੇਗਾ ਜੋ ਖਾਣਾ ਪੀਣਾ ਹੈ ਖਾ ਲਵੋ।
ਉਹਨਾਂ ਕਿਹਾ ਕਿ ਇਸ ਬਾਰੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਤੇ ।ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਡਰ ਦੇ ਮਾਹੌਲ ‘ਚ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਦੱਸ ਦਈਏ ਕਿ ਅਸ਼ਵਨੀ ਕੁਮਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਵਾਇਸ ਪ੍ਰਧਾਨ ਹੋਣ ਦੇ ਨਾਲ- ਨਾਲ ਰੋਪੜ,ਮੋਹਾਲੀ ,ਫਤਿਹਗੜ੍ਹ ਸਾਹਿਬ ਤੇ ਨਵਾ ਸ਼ਹਿਰ ਚਾਰ ਜ਼ਿਲ੍ਹਿਆਂ ਦੇ ਪ੍ਰਭਾਰੀ ਹਨ ।